newslineexpres

Home Latest News ???? ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਮੁੜ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

???? ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਮੁੜ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

by Newslineexpres@1

???? ਕਰੋੜਾਂ ਰੁਪਏ ਦੀ ਲਾਗਤ ਨਾਲ ਲਿੰਕ ਸੜਕਾਂ ਦੇ ਮੁੜ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ

???? ਪੇਂਡੂ ਆਵਾਜਾਈ ਲਈ ਵੱਡਾ ਕਦਮ: ਸਨੌਰ ਹਲਕੇ ਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ

ਪਟਿਆਲਾ, 20 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –   ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਪੰਜਾਬ ਮੰਡੀ ਬੋਰਡ ਵੱਲੋਂ ਹਲਕਾ ਸਨੌਰ ਅਧੀਨ ਪੈਂਦੇ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੇ ਮੁੜ ਨਿਰਮਾਣ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

ਹਲਕਾ ਸਨੌਰ ਅਧੀਨ ਕਸਬਾ ਦੇਵੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਪੈਂਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ 2023 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਬਹੁਤ ਜ਼ਿਆਦਾ ਨੁਕਸਾਨੀ ਗਈਆਂ ਸਨ। ਕਈ ਥਾਵਾਂ ’ਤੇ ਸੜਕਾਂ ਟੁੱਟ ਜਾਣ ਕਾਰਨ ਆਵਾਜਾਈ ਕਾਫ਼ੀ ਮੁਸ਼ਕਲ ਹੋ ਗਈ ਸੀ।

ਇਸ ਯੋਜਨਾ ਤਹਿਤ ਦੇਵੀਗੜ੍ਹ ਤੋਂ ਪਲਾਖਾਂ ਤੱਕ ਦੀ ਲਿੰਕ ਸੜਕ, ਜਿਸ ਦੀ ਲੰਬਾਈ 8.44 ਕਿਲੋਮੀਟਰ ਹੈ ਅਤੇ ਪਹਿਲਾਂ ਚੌੜਾਈ 10 ਫੁੱਟ ਸੀ, ਨੂੰ ਹੁਣ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਇਹ ਸੜਕ ਰੁੜਕੀ ਬੁੱਧ ਸਿੰਘ, ਬੇਹਰੂ, ਖੇੜੀ ਰਨਵਾਂ, ਸਰਸਤੀਗੜ੍ਹ, ਸੁੰਦਰ ਸਿੰਘ ਵਾਲਾ, ਮਖਣ ਸਿੰਘ ਵਾਲਾ ਅਤੇ ਪਲਾਖਾਂ ਸਮੇਤ ਦਰਜਨਾਂ ਪਿੰਡਾਂ ਨੂੰ ਮੰਡੀਆਂ ਅਤੇ ਸ਼ਹਿਰੀ ਖੇਤਰਾਂ ਨਾਲ ਜੋੜੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯਯਾਤੀ ਸ਼ਰਮਾ, ਐੱਸ.ਡੀ.ਓ. (ਪੰਜਾਬ ਮੰਡੀ ਬੋਰਡ) ਨੇ ਦੱਸਿਆ ਕਿ 6 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਸੜਕ ਦੇਵੀਗੜ੍ਹ ਤੋਂ ਪਲਾਖਾਂ ਵਾਇਆ ਜੁਲਕਾਂ ਰਾਹੀਂ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰੇਗੀ।

ਉਨ੍ਹਾਂ ਕਿਹਾ ਕਿ ਸੜਕ ਦੀ ਮਜ਼ਬੂਤੀ ਲਈ ਨਵੀਂ ਤਕਨੀਕ ਅਤੇ ਉੱਚ-ਮਿਆਰੀ ਮਟੀਰੀਅਲ ਦੀਆਂ ਪਰਤਾਂ ਵਿਛਾਈਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਲੁੱਕ (ਕਾਰਪੇਟਿੰਗ) ਦਾ ਕੰਮ ਵੀ ਕੀਤਾ ਜਾਵੇਗਾ। ਸਾਰੇ ਕੰਮ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸ਼ੁਰੂ ਕੀਤੇ ਗਏ ਹਨ ਅਤੇ ਇਹ ਪ੍ਰੋਜੈਕਟ ਫ਼ਰਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਲਗਭਗ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਲਕੜ ਰੱਖਿਆ ਗਿਆ ਹੈ।

ਯਯਾਤੀ ਸ਼ਰਮਾ ਨੇ ਦੱਸਿਆ ਕਿ ਸੜਕ ਨੂੰ ਚੌੜਾ ਕਰਨ ਦਾ ਮੁੱਖ ਉਦੇਸ਼ ਵਧ ਰਹੀ ਵਾਹਨਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਂਡੂ ਆਵਾਜਾਈ ਨੂੰ ਸੁਖਾਲਾ ਬਣਾਉਣਾ, ਸੜਕ ਹਾਦਸਿਆਂ ਵਿੱਚ ਕਮੀ ਲਿਆਉਣਾ ਅਤੇ ਖੇਤੀਬਾੜੀ ਅਧਾਰਿਤ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੈ। ਚੌੜੀ ਸੜਕ ਹੋਣ ਨਾਲ ਫਸਲਾਂ ਨਾਲ ਭਰੀਆਂ ਟਰਾਲੀਆਂ ਆਸਾਨੀ ਨਾਲ ਲੰਘ ਸਕਣਗੀਆਂ ਅਤੇ ਕਿਸਾਨ ਆਪਣੀ ਪੈਦਾਵਾਰ ਬਿਨਾ ਰੁਕਾਵਟ ਮੰਡੀਆਂ ਤੱਕ ਪਹੁੰਚਾ ਸਕਣਗੇ।

ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸਿੱਖਿਆ, ਸਿਹਤ ਅਤੇ ਵਪਾਰਕ ਸੇਵਾਵਾਂ ਤੱਕ ਬਿਹਤਰ ਪਹੁੰਚ ਲਈ ਬੁਨਿਆਦੀ ਢਾਂਚੇ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ, ਜਿਸ ਵਿੱਚ ਚੌੜੀਆਂ ਅਤੇ ਮਜ਼ਬੂਤ ਸੜਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।  Newsline Express

Related Articles

Leave a Comment