newslineexpres

Home Information ???? ਬੇਸਹਾਰਿਆਂ ਦੀ ਮਸੀਹਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਉਤੇ ਡੀਸੀਪੀਓ ਸ਼ਾਇਨਾ ਕਪੂਰ ਨੇ ਆਜ਼ਾਦ ਕਰਵਾਏ ਘਰ ‘ਚ ਬੰਦ ਕੀਤੇ 3 ਬੱਚੇ

???? ਬੇਸਹਾਰਿਆਂ ਦੀ ਮਸੀਹਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਉਤੇ ਡੀਸੀਪੀਓ ਸ਼ਾਇਨਾ ਕਪੂਰ ਨੇ ਆਜ਼ਾਦ ਕਰਵਾਏ ਘਰ ‘ਚ ਬੰਦ ਕੀਤੇ 3 ਬੱਚੇ

by Newslineexpres@1
ਪੀੜ੍ਹਤ ਬੱਚਿਆਂ ਨਾਲ ਗੱਲਬਾਤ ਕਰਦਿਆਂ ਡੀਸੀਪੀਓ ਮੈਡਮ ਸ਼ਾਇਨਾ ਕਪੂਰ ਤੇ ਹੋਰ।

???? ਬੇਸਹਾਰਿਆਂ ਦੀ ਮਸੀਹਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਉਤੇ ਡੀਸੀਪੀਓ ਸ਼ਾਇਨਾ ਕਪੂਰ ਨੇ ਆਜ਼ਾਦ ਕਰਵਾਏ ਘਰ ‘ਚ ਬੰਦ ਕੀਤੇ 3 ਬੱਚੇ

???? ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ ਮਾਂ ਤੇ ਬੱਚਿਆਂ ਦਾ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ –  ਬੇਸਹਾਰਿਆਂ ਦੀ ਮਸੀਹਾ ਮੰਨੀ ਜਾਂਦੀ ਪਟਿਆਲਾ ਦੀ ਬਹੁਤ ਹੀ ਕਾਬਿਲ ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ, ਆਈ.ਏ.ਐਸ., ਨੂੰ ਕੌਣ ਨਹੀਂ ਜਾਣਦਾ। ਕੁਝ ਹੀ ਸਮਾਂ ਪਹਿਲਾਂ ਪਟਿਆਲਾ ਵਿੱਚ ਆਏ ਹੜ੍ਹਾਂ ਦੌਰਾਨ ਡੀਸੀ ਪਟਿਆਲਾ ਵਲੋਂ ਕੀਤੇ ਸ਼ਲਾਘਾਯੋਗ ਕੰਮਾਂ ਦੀ ਅੱਜ ਤੱਕ ਲੋਕ ਪ੍ਰਸ਼ੰਸਾ ਕਰ ਰਹੇ ਹਨ।

  ਅੱਜ ਫੇਰ, ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਇੱਕ ਵਧੀਆ ਤੇ ਕਾਬਿਲ-ਏ-ਤਾਰੀਫ਼ ਕੰਮ ਕਰਦਿਆਂ ਇੱਕ ਘਰ ਵਿੱਚ ਬੰਦ 3 ਬੱਚਿਆਂ ਨੂੰ ਡੀਸੀਪੀਓ ਸ਼ਾਇਨਾ ਕਪੂਰ ਰਾਹੀਂ ਆਜ਼ਾਦ ਕਰਵਾਇਆ।

  ਅੱਜ ਮਿਲੀ ਇੱਕ ਸ਼ਿਕਾਇਤ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਇੱਕ ਹੋਰ ਕਾਬਿਲ ਅਫਸਰ ਡੀਸੀਪੀਓ ਸ਼ਾਇਨਾ ਕਪੂਰ ਦੀ ਡਿਊਟੀ ਲਗਾਈ ਅਤੇ ਪਟਿਆਲਾ ਦੀ ਸਰਹੰਦ ਰੋਡ ਨੇੜੇ ਪੈਂਦੇ ਰਤਨ ਨਗਰ ਵਿਖੇ ਸਥਿਤ ਇਕ ਘਰ ਵਿੱਚ ਬੰਦ 3 ਬੱਚੇ ਛੁਡਵਾ ਕੇ ਉਨ੍ਹਾਂ ਦੀ ਮਾਂ ਨੂੰ ਮਿਲਾਇਆ।

  ਪ੍ਰਾਪਤ ਜਾਣਕਾਰੀ ਮੁਤਾਬਕ, ਉਕਤ ਤਿੰਨੇ ਬੱਚੇ ਆਪਣੇ ਹੀ ਮਾਲਿਕਾਨਾ ਘਰ ਵਿੱਚ ਉਸਦੇ ਦਾਦਕਿਆਂ ਦੀ ਸ਼ਹਿ ਉਤੇ ਬੱਚਿਆਂ ਦੀ ਦਾਦੀ ਨੇ ਹੀ ਬੰਦ ਕੀਤੇ ਹੋਏ ਸਨ ਅਤੇ ਘਰ ਦੇ ਗੇਟ ਨੂੰ ਅੰਦਰੋਂ ਤਾਲਾ ਲਗਾਇਆ ਹੋਇਆ ਸੀ ਤਾਂਕਿ ਉਕਤ ਬੱਚਿਆਂ ਦੀ ਮਾਂ ਅੰਦਰ ਨਾ ਵੜ ਸਕੇ। ਉਸਨੂੰ ਕਿਹਾ ਗਿਆ ਸੀ ਕਿ ਉਹ ਮਕਾਨ ਛੱਡ ਕੇ ਹਮੇਸ਼ਾਂ ਲਈ ਆਪਣੇ ਬੱਚਿਆਂ ਸਮੇਤ ਉਥੋਂ ਚਲੀ ਜਾਵੇ।

  ਮੈਡਮ ਡੀਸੀਪੀਓ ਸ਼ਾਇਨਾ ਕਪੂਰ ਅਤੇ ਪੁਲਿਸ ਜਦੋਂ ਉਕਤ ਘਰ ਵਿਖੇ ਬੱਚਿਆਂ ਦੀ ਮਾਂ ਨਾਲ ਪਹੁੰਚੇ ਤਾਂ ਘਰ ਦੇ ਗੇਟ ਅੰਦਰੋਂ ਸੱਚਮੁੱਚ ਤਾਲਾ ਲੱਗਿਆ ਹੋਇਆ ਸੀ। ਅੰਦਰ ਇਕ ਬਜ਼ੁਰਗ ਮਹਿਲਾ ਮੌਜੂਦ ਸੀ ਜਿਸਨੇ ਪੁਲਿਸ ਦੇ ਕਹਿਣ ਉਤੇ ਵੀ ਤਾਲਾ ਖੋਲ੍ਹਣ ਵਿਚ ਕਾਫੀ ਦੇਰ ਆਣਾਕਾਣੀ ਕੀਤੀ। ਇਸ ਸਮੇਂ ਬੱਚਿਆਂ ਦੀ ਮਾਂ ਰਾਜਵੰਤ ਕੌਰ ਬਾਹਰ ਖੜੀ ਰੋਂਦੀ ਰਹੀ ਅਤੇ ਬੱਚੇ ਅੰਦਰ।

  ਆਖੀਰ, ਗੇਟ ਖੁਲ੍ਹਵਾ ਕੇ ਜਦੋਂ ਪੁਲਿਸ ਅਤੇ ਡੀਸੀਪੀਓ ਮੈਡਮ ਸ਼ਾਇਨਾ ਕਪੂਰ ਨੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਤਾਂ ਗੱਲ ਸਹੀ ਨਿਕਲੀ ਕਿ ਉਸਦੀ ਦਾਦੀ ਨੇ ਹੀ ਉਨ੍ਹਾਂ ਨੂੰ ਬੰਦ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ਮਾਂ ਨੂੰ ਅੰਦਰ ਨਹੀਂ ਵੜਨ ਨਹੀਂ ਵੜਨ ਦਿੱਤਾ ਜਾ ਰਿਹਾ ਸੀ।

  ਘਰ ਦਾ ਗੇਟ ਖੁਲ੍ਹਣ ਉਤੇ ਮਾਂ ਨੂੰ ਮਿਲ ਕੇ ਬੱਚੇ ਰੋ ਪਏ ਤੇ ਅਧਿਕਾਰੀਆਂ ਨੂੰ ਸਾਰੀ ਗੱਲ ਦੱਸੀ ਕਿ ਉਸਦੀ ਮਾਂ ਨਾਲ 3 ਦਿਨਾਂ ਤੋਂ ਕੁੱਟ ਮਾਰ ਹੋ ਰਹੀ ਸੀ।

   ਦੱਸਿਆ ਗਿਆ ਕਿ ਮਾਮਲਾ ਜਾਇਦਾਦ ਦਾ ਹੈ। ਰਾਜਵੰਤ ਕੌਰ ਦੇ ਪਤੀ ਦੀ ਲਗਭਗ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਕੁਝ ਦਿਨਾਂ ਬਾਅਦ ਹੀ ਸਹੁਰਿਆਂ ਵਲੋਂ ਉਸਨੂੰ ਘਰ ਛੱਡਣ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ ਹੈ ਤਾਂਕਿ ਉਹ ਉਸ ਉਤੇ ਕਬਜ਼ਾ ਕਰ ਲੈਣ, ਉਸ ਨਾਲ ਹਥੋ ਪਾਈ ਵੀ ਹੁੰਦੀ ਸੀ ਤੇ ਉਸ ਉਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਜਦਕਿ ਰਾਜਵੰਤ ਕੌਰ ਦਾ ਕਹਿਣਾ ਹੈ ਕਿ ਉਸਦੇ ਸਹੁਰਿਆਂ ਨੇ ਐਸ ਡੀ ਐਮ ਪਟਿਆਲਾ ਦੀ ਅਦਾਲਤ ਵਿੱਚ ਇਸ ਸੰਬੰਧੀ ਕੇਸ ਵੀ ਪਾਇਆ ਸੀ ਜੋਕਿ ਤੱਥਾਂ ਦੇ ਆਧਾਰ ਉਤੇ ਖਾਰਜ ਹੋ ਚੁੱਕਿਆ ਹੈ।

  ਉਧਰ, ਬੱਚਿਆਂ ਦੇ ਦਾਦਕਿਆਂ ਦਾ ਕਹਿਣਾ ਹੈ ਕਿ ਰਾਜਵੰਤ ਕੌਰ ਨੇ ਦੂਜਾ ਵਿਆਹ ਕਰਵਾ ਲਿਆ ਹੈ, ਇਸ ਲਈ ਇਸ ਮਕਾਨ ਉਤੇ ਉਸਦਾ ਹੁਣ ਕੋਈ ਹੱਕ ਨਹੀਂ ਹੈ, ਇਸ ਲਈ ਉਨ੍ਹਾਂ ਨੇ ਮਾਣਯੋਗ ਅਦਾਲਤ ਵਿੱਚ ਕੇਸ ਵੀ ਪਾ ਦਿੱਤਾ ਹੈ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਕਿਤੇ ਨਾ ਕਿਤੇ ਇੰਝ ਲੱਗ ਰਿਹਾ ਸੀ ਜਿਵੇਂ ਇਲਾਕੇ ਦੀ ਪੁਲਿਸ ਨੇ ਹੀ ਗੇਟ ਬੰਦ ਕਰਵਾਇਆ ਹੋਵੇ।

  ਰਾਜਵੰਤ ਕੌਰ ਦੇ ਵਕੀਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦਸਿਆ ਕਿ ਜਿਹੜੇ ਮਕਾਨ ਉਤੇ ਕਬਜ਼ੇ ਦੀ ਕੋਸ਼ਿਸ਼ ਕਰਕੇ ਰਾਜਵੰਤ ਕੌਰ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਉਹ ਖੁਦ ਰਾਜਵੰਤ, ਉਸਦੇ 3 ਬੱਚਿਆਂ ਤੇ ਸੱਸ ਦੇ ਨਾਮ ਉਤੇ ਹੈ, ਇਸ ਲਈ ਉਹ ਮਾਲਕ ਹਨ ਅਤੇ ਰਾਜਵੰਤ ਤੇ ਉਸਦੇ ਬੇਸਹਾਰਾ ਬੱਚਿਆਂ ਨੂੰ ਕਿਸੇ ਵੀ ਕਾਨੂੰਨ ਮੁਤਾਬਕ ਘਰੋਂ ਬਾਹਰ ਨਹੀਂ ਕੱਢਿਆ ਜਾ ਸਕਦਾ।

  ਫਿਲਹਾਲ, ਮੌਕੇ ਉਤੇ ਗਏ ਅਧਿਕਾਰੀਆਂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਆਪਸ ਵਿੱਚ ਨਾ ਲੜਣ ਤੇ ਸਵੇਰੇ ਦਫਤਰ ਵਿਚ ਪੇਸ਼ ਹੋ ਕੇ ਆਪਣੇ ਆਪਣੇ ਦਸਤਾਵੇਜ਼ ਦਿਖਾ ਕੇ ਆਪਣਾ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ। 

  ਆਪਣੇ ਬੱਚਿਆਂ ਨੂੰ ਮਿਲਾਉਣ ਦੀ ਖੁਸ਼ੀ ਵਿੱਚ ਰੋਂਦੀ ਹੋਈ ਲਗਭਗ 35 ਸਾਲ ਦੀ ਮਹਿਲਾ ਰਾਜਵੰਤ ਕੌਰ ਪ੍ਰਸ਼ਾਸਨਿਕ ਅਧਿਕਾਰੀ ਡੀਸੀਪੀਓ ਮੈਡਮ ਸ਼ਾਇਨਾ ਕਪੂਰ ਦੇ ਪੈਰ ਫੜ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਕਰਦੀ ਦੇਖੀ ਗਈ। Newsline Express

Related Articles

Leave a Comment