newslineexpres

Home Latest News ???? ਕੁਦਰਤੀ ਸੁੰਦਰਤਾ ਅਤੇ ਸਾਫ਼–ਸੁਥਰੇ ਵਾਤਾਵਰਣ ਲਈ ਵੀਰ ਹਕੀਕਤ ਰਾਏ ਸਕੂਲ ਦਾ ਸਨਮਾਨ

???? ਕੁਦਰਤੀ ਸੁੰਦਰਤਾ ਅਤੇ ਸਾਫ਼–ਸੁਥਰੇ ਵਾਤਾਵਰਣ ਲਈ ਵੀਰ ਹਕੀਕਤ ਰਾਏ ਸਕੂਲ ਦਾ ਸਨਮਾਨ

by Newslineexpres@1

???? ਕੁਦਰਤੀ ਸੁੰਦਰਤਾ ਅਤੇ ਸਾਫ਼–ਸੁਥਰੇ ਵਾਤਾਵਰਣ ਲਈ ਵੀਰ ਹਕੀਕਤ ਰਾਏ ਸਕੂਲ ਦਾ ਸਨਮਾਨ

ਪਟਿਆਲਾ, 21 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –   ਵੀਰ ਹਕੀਕਤ ਰਾਏ ਸਕੂਲ ਪਟਿਆਲਾ ਆਪਣੇ ਹਰਿਆਲੇ, ਸਾਫ਼ ਅਤੇ ਕੁਦਰਤੀ ਵਾਤਾਵਰਣ ਕਰਕੇ ਇਲਾਕੇ ਵਿੱਚ ਇੱਕ ਵੱਖਰੀ ਪਛਾਣ ਬਣਾਉਂਦਾ ਜਾ ਰਿਹਾ ਹੈ। ਸਕੂਲ ਪ੍ਰਬੰਧਨ ਵੱਲੋਂ ਪਰਿਆਵਰਨ ਸੰਰੱਖਣ ਦੀ ਦਿਸ਼ਾ ਵਿੱਚ ਕੀਤੇ ਗਏ ਯਤਨ ਇਸ ਸਿੱਖਿਆ ਸੰਸਥਾਨ ਨੂੰ ਇਕ ਆਦਰਸ਼ ਸਕੂਲ ਦੇ ਰੂਪ ਵਿੱਚ ਪੇਸ਼ ਕਰਦੇ ਹਨ।
ਸਕੂਲ ਪ੍ਰੰਗਣ ਵਿੱਚ ਕਦੰਬ, ਆਂਵਲਾ, ਨੀਮ, ਪੀਪਲ, ਅਸ਼ੋਕਾ, ਬੇਲਪੱਤਰ, ਰੁਦ੍ਰਾਖਸ਼, ਅਰਜੁਨ, ਜਾਮੁਨ, ਸਾਗਵਾਨ ਵਰਗੇ ਛਾਂ ਅਤੇ ਔਸ਼ਧੀ ਗੁਣਾਂ ਵਾਲੇ ਦਰੱਖ਼ਤਾਂ ਦੇ ਨਾਲ ਨਾਲ ਮੋਰਪੰਖੀ, ਚਾਂਦਨੀ, ਹਿਬਿਸਕਸ, ਵੱਖ-ਵੱਖ ਕਿਸਮਾਂ ਦੇ ਪਾਮ ਅਤੇ ਹੋਰ ਸਜਾਵਟੀ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਲਗਭਗ 400 ਗਮਲਿਆਂ ਵਿੱਚ ਵੀ ਅਨੇਕਾਂ ਕਿਸਮਾਂ ਦੇ ਫੁੱਲ-ਪੌਦੇ ਸਜਾਏ ਹੋਏ ਹਨ, ਜੋ ਸਕੂਲ ਦੀ ਸੁੰਦਰਤਾ ਨੂੰ ਹੋਰ ਨਿਖਾਰਦੇ ਹਨ।
ਸਕੂਲ ਦਾ ਹਰਿਆਲਾ ਮੈਦਾਨ, ਸੁੱਚੀ ਹਵਾ ਅਤੇ ਸ਼ਾਂਤ ਮਾਹੌਲ ਵਿਦਿਆਰਥੀਆਂ ਨੂੰ ਸਿਰਫ਼ ਸਰੀਰਕ ਤੌਰ ’ਤੇ ਸਿਰਫ ਤੰਦਰੁਸਤ ਹੀ ਨਹੀਂ ਰੱਖਦਾ, ਸਗੋਂ ਉਨ੍ਹਾਂ ਵਿੱਚ ਕੁਦਰਤ ਪ੍ਰਤੀ ਸਨਮਾਨ, ਜ਼ਿੰਮੇਵਾਰੀ ਅਤੇ ਜਾਗਰੂਕਤਾ ਵੀ ਪੈਦਾ ਕਰਦਾ ਹੈ।
ਸਕੂਲ ਦੇ ਇਨ੍ਹਾਂ ਸਰਾਹਣਯੋਗ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਐਡਵੋਕੇਟ ਅਤੇ ਰੋਟਰੀ ਕਲੱਬ ਪਟਿਆਲਾ ਦੇ ਪ੍ਰਧਾਨ ਨੇ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਨੇ ਸਕੂਲ ਪ੍ਰੰਗਣ ਦੀ ਹਰਿਆਵਲੀ ਤੇ ਪਰਿਆਵਰਨ ਸੁਰੱਖਿਆ ਪ੍ਰਤੀ ਸਮਰਪਣ ਅਤੇ ਸਕਾਰਾਤਮਕ ਸਿੱਖਿਆਤਮਕ ਮਾਹੌਲ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਦੇ ਚੇਅਰਮੈਨ ਵਿਪਿਨ ਸ਼ਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੂੰ ਪਰਿਆਵਰਨ ਸੰਰੱਖਣ ਅਤੇ ਹਰਿਆਲੀ ਵਧਾਉਣ ਲਈ ਕੀਤੀਆਂ ਪਹਿਲਕਦਮੀਆਂ ਦੇ ਸਨਮਾਨ ਵਜੋਂ “ਟੋਕਨ ਆਫ ਐਪ੍ਰੀਸੀਏਸ਼ਨ” ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਬੰਧਨ ਨੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਸਕੂਲ ਪਰਿਆਵਰਨ ਸੰਰੱਖਣ, ਹਰਿਆਲੀ ਦੇ ਵਿਸਤਾਰ ਅਤੇ ਸਾਫ਼–ਸੁਥਰੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਲਗਾਤਾਰ ਯਤਨ ਕਰਦਾ ਰਹੇਗਾ, ਤਾਂ ਜੋ ਵਿਦਿਆਰਥੀਆਂ ਨੂੰ ਇੱਕ ਸਿਹਤਮੰਦ, ਸੁਰੱਖਿਅਤ ਅਤੇ ਪ੍ਰੇਰਣਾਦਾਇਕ ਸਿੱਖਿਆਤਮਕ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਇਸ ਨਾਲ, ਨਾ ਸਿਰਫ ਵਿਦਿਆਰਥੀਆਂ ਦੀ ਸਿਹਤ ਚੰਗੀ ਰਹੇਗੀ, ਬਲਕਿ ਪੜ੍ਹਾਈ ਕਰਨ ਵਿਚ ਵੀ ਮਦਦ ਮਿਲੇਗੀ।  Newsline Express

Related Articles

Leave a Comment