???? 14 ਮਾਰਚ ਨੂੰ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਨਵੀਂ ਦਿੱਲੀ, 26 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਮਾਰਚ ਵਿੱਚ ਪੰਜਾਬ ਦਾ ਦੌਰਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਦੌਰਾ 14 ਮਾਰਚ ਨੂੰ ਹੋਣ ਵਾਲਾ ਹੈ। ਉਹ ਮੋਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਭਾਜਪਾ ਦੇ 2027 ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਮਿਤ ਸ਼ਾਹ 14 ਮਾਰਚ ਨੂੰ ਇੱਕ ਰੈਲੀ ਕਰਨਗੇ। ਇਸ ਰੈਲੀ ਦਾ ਸਿਰਲੇਖ “ਆਓ ਮਿਲਜੁਲ ਕੇ ਬਦਲੀਏ ਪੰਜਾਬ, ਸੁਖੀ ਰਹੇ ਸਾਡਾ ਪੰਜਾਬ” ਇਹ ਰੈਲੀ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਮੌਜੂਦਾ ਪੰਜਾਬ ਸਰਕਾਰ 16 ਮਾਰਚ, 2026 ਨੂੰ ਆਪਣੇ ਚਾਰ ਸਾਲ ਪੂਰੇ ਕਰ ਰਹੀ ਹੈ। ਇਸ ਰੈਲੀ ਨੂੰ 2027 ਦੀਆਂ ਚੋਣਾਂ ਲਈ ਸ਼ੰਖਨਾਦ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਵਿਚ ਚੋਣਾਂ ਦਾ ਮਾਹੌਲ ਗਰਮਾ ਜਾਵੇਗਾ।
Newsline Express
