newslineexpres

Home AAP ???? ਸ਼ਿਵ ਸੈਨਾ ਹਿੰਦੁਸਤਾਨ ਸੁਪਰੀਮੋ ਪਵਨ ਗੁਪਤਾ ਨੇ ਸ਼੍ਰੀ ਵਾਮਨ ਅਵਤਾਰ ਮੰਦਿਰ ਵਿਖੇ ਮਰਨ ਵਰਤ ਦੇ ਤੀਜੇ ਦਿਨ ਦਿੱਤਾ ਸਮਰਥਨ

???? ਸ਼ਿਵ ਸੈਨਾ ਹਿੰਦੁਸਤਾਨ ਸੁਪਰੀਮੋ ਪਵਨ ਗੁਪਤਾ ਨੇ ਸ਼੍ਰੀ ਵਾਮਨ ਅਵਤਾਰ ਮੰਦਿਰ ਵਿਖੇ ਮਰਨ ਵਰਤ ਦੇ ਤੀਜੇ ਦਿਨ ਦਿੱਤਾ ਸਮਰਥਨ

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਸੁਪਰੀਮੋ ਪਵਨ ਗੁਪਤਾ ਨੇ ਸ਼੍ਰੀ ਵਾਮਨ ਅਵਤਾਰ ਮੰਦਿਰ ਵਿਖੇ ਮਰਨ ਵਰਤ ਦੇ ਤੀਜੇ ਦਿਨ ਦਿਤਾ ਸਮਰਥਨ

???? ਪੰਜਾਬ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼੍ਰੀ ਵਾਮਨ ਅਵਤਾਰ ਮੰਦਿਰ ਦੀ ਮੁਰੰਮਤ ਸ਼ੁਰੂ ਕਰਨੀ ਚਾਹੀਦੀ ਹੈ: ਪਵਨ ਗੁਪਤਾ

ਪਟਿਆਲਾ, 11 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –    ਸ਼ਿਵ ਸੈਨਾ ਹਿੰਦੁਸਤਾਨ ਸੁਪਰੀਮੋ ਪਵਨ ਗੁਪਤਾ ਪਟਿਆਲਾ ਦੇ ਸ਼੍ਰੀ ਵਾਮਨ ਅਵਤਾਰ ਮੰਦਿਰ ਵਿੱਚ ਤਿੰਨ ਹਿੰਦੂ ਯੋਧਿਆਂ ਵੱਲੋਂ ਮਰਨ ਵਰਤ ਦੇ ਤੀਜੇ ਦਿਨ ਸਮਰਥਨ ਦੇਣ ਲਈ ਪਹੁੰਚੇ।

ਪਵਨ ਗੁਪਤਾ ਨੇ ਪੰਜਾਬ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼੍ਰੀ ਵਾਮਨ ਅਵਤਾਰ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਅਤੇ ਅਨੁਰਾਗ ਸ਼ਰਮਾ, ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਦੇ ਮਰਨ ਵਰਤ ਨੂੰ ਤੁੜਵਾਉਣ ਦੀ ਅਪੀਲ ਕੀਤੀ।

ਸ਼੍ਰੀ ਗੁਪਤਾ ਨੇ ਕਿਹਾ ਕਿ ਇਸ ਮੰਦਿਰ ਦੀ ਦੇਖਭਾਲ ਪੰਜਾਬ ਸਰਕਾਰ ਦੇ ਧਰਮਾਰਥ ਬੋਰਡ ਦੇ ਅਧੀਨ ਆਉਂਦੀ ਹੈ, ਇਸ ਲਈ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਅਤੇ ਫਰਜ਼ ਹੈ ਕਿ ਜੇਕਰ ਪੰਜਾਬ ਸਰਕਾਰ ਮਦਿੰਰ ਦਾ ਚੜਾਵਾ ਲੈ ਰਹੀ ਹੈ, ਤਾਂ ਉਸਨੂੰ ਬਨਾਉਣ ਅਤੇ ਦੇਖ ਰੇਖ ਕਰਨ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।

ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਮਰਨ ਵਰਤ ‘ਤੇ ਬੈਠੇ ਤਿੰਨ ਯੋਧਿਆਂ ਦਾ ਸਨਮਾਨ ਕੀਤਾ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਸਲਾਹਕਾਰ ਹੇਮ ਰਾਜ ਗੋਇਲ, ਸਵਰਾਜ ਘੁੰਮਣ, ਕ੍ਰਿਸ਼ਨ ਕੁਮਾਰ ਗਾਬਾ, ਸ਼ਮਾਕਾਂਤ ਪਾਂਡੇ, ਅਮਰਜੀਤ ਬੰਟੀ, ਨਵਦੀਪ ਮਿੱਤਲ, ਵਿਸ਼ੂ ਜਿੰਦਲ, ਭੋਲਾ ਸ਼ਰਮਾ, ਸੋਨੂੰ ਪਹਿਲਵਾਨ ਆਦਿ ਹਾਜ਼ਰ ਸਨ।   Newsline Express

Related Articles

Leave a Comment