newslineexpres

Home Administration ???? ਭਗਵਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਸਾਂਭ-ਸੰਭਾਲ ਲਈ ਮਰਨ ਵਰਤ ਚੌਥੇ ਦਿਨ ਵੀ ਜਾਰੀ

???? ਭਗਵਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਸਾਂਭ-ਸੰਭਾਲ ਲਈ ਮਰਨ ਵਰਤ ਚੌਥੇ ਦਿਨ ਵੀ ਜਾਰੀ

by Newslineexpres@1

???? ਭਗਵਾਨ ਸ੍ਰੀ ਵਾਮਨ ਅਵਤਾਰ ਮੰਦਰ ਦੀ ਸਾਂਭ-ਸੰਭਾਲ ਲਈ ਮਰਨ ਵਰਤ ਚੌਥੇ ਦਿਨ ਵੀ ਜਾਰੀ

???? ਮੌਕੇ ’ਤੇ ਭਾਰੀ ਪੁਲਿਸ ਬਲ ਸਮੇਤ SDM ਪਟਿਆਲਾ ਤਾਇਨਾਤ

???? ਦੁਪਹਿਰ ਤੱਕ ਬਾਹਰ ਧਰਨਾ ਖਤਮ ਹੋਣ ਦੀਆਂ ਚਰਚਾਵਾਂ ਦੇ ਬਾਵਜੂਦ ਸੰਘਰਸ਼ ਹੋਇਆ ਹੋਰ ਤੀਖਾ

ਪਟਿਆਲਾ, 12 ਮਾਰਚ – ਨਿਊਜ਼ਲਾਈਨ ਐਕਸਪ੍ਰੈਸ —   ਭਗਵਾਨ ਸ੍ਰੀ ਵਾਮਨ ਅਵਤਾਰ ਜੀ ਦੇ ਪ੍ਰਾਚੀਨ ਮੰਦਰ ਅਤੇ ਸਰੋਵਰ ਦੀ ਸਾਂਭ-ਸੰਭਾਲ ਲਈ ਤਿੰਨ ਸਨਾਤਨੀ ਆਗੂਆਂ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਚੌਥੇ ਦਿਨ ਵੀ ਜਾਰੀ ਹੈ। ਮਸਲੇ ਨੂੰ ਲੈ ਕੇ ਅੱਜ ਮੰਦਰ ਪਰਿਸਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਜਦਕਿ ਸਥਿਤੀ ’ਤੇ ਨਜ਼ਰ ਰੱਖਣ ਲਈ ਐਸ.ਡੀ.ਐਮ. ਵੀ ਮੌਕੇ ’ਤੇ ਮੌਜੂਦ ਹਨ।
ਅੱਜ ਸਵੇਰੇ ਕੁਝ ਸਮੇਂ ਲਈ ਇਹ ਲੱਗ ਰਿਹਾ ਸੀ ਕਿ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਧਰਨਾ ਪ੍ਰਦਰਸ਼ਨ ਅਤੇ ਮਰਨ ਵਰਤ ਖਤਮ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਉਲਟਾ ਮੌਕੇ ’ਤੇ ਇਕੱਠੇ ਹੋਏ ਸਨਾਤਨੀ ਭਾਈਚਾਰੇ ਵਿੱਚ ਪਹਿਲਾਂ ਨਾਲੋਂ ਵੱਧ ਰੋਸ ਦੇਖਣ ਨੂੰ ਮਿਲਿਆ।


ਮਰਨ ਵਰਤ ’ਤੇ ਬੈਠੇ ਆਗੂ — ਅਨੁਰਾਗ ਸ਼ਰਮਾ, ਵਰੁਣ ਜਿੰਦਲ ਅਤੇ ਸੁਸ਼ੀਲ ਨਈਅਰ ਨੇ ਕਿਹਾ ਕਿ ਜਦ ਤੱਕ ਮੰਦਰ ਅਤੇ ਸਰੋਵਰ ਦੀ ਸਾਂਭ-ਸੰਭਾਲ ਲਈ ਢੁੱਕਵੇਂ ਅਤੇ ਲਿਖਤੀ ਭਰੋਸੇ ਨਾਲ ਕਦਮ ਨਹੀਂ ਚੁੱਕੇ ਜਾਂਦੇ, ਤਦ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਸਨਾਤਨੀ ਭਾਈਚਾਰੇ ਦੇ ਲੋਕ ਮੰਦਰ ਵਿਖੇ ਇਕੱਠੇ ਹੋਏ ਅਤੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਦਰ ਦੀ ਮੁਰੰਮਤ ਅਤੇ ਸਰੋਵਰ ਦੀ ਸਾਂਭ-ਸੰਭਾਲ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਮੰਦਰ ਸ਼ਹਿਰ ਦੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਜੁੜਿਆ ਹੋਇਆ ਹੈ ਅਤੇ ਇਸਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਜਲਦੀ ਨਾ ਨਿਕਲਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
*Newsline Express*

Related Articles

Leave a Comment