newslineexpres

Home AAP ???? AAP ਵਿਧਾਇਕ ਹਰਮੀਤ ਪਠਾਨਮਾਜਰਾ ਦਾ ਮੁੜ ਮਿਲਿਆ 7 ਦਿਨਾਂ ਦਾ ਰਿਮਾਂਡ

???? AAP ਵਿਧਾਇਕ ਹਰਮੀਤ ਪਠਾਨਮਾਜਰਾ ਦਾ ਮੁੜ ਮਿਲਿਆ 7 ਦਿਨਾਂ ਦਾ ਰਿਮਾਂਡ

by Newslineexpres@1

???? AAP ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਮੁੜ ਮਿਲਿਆ 7 ਦਿਨਾਂ ਦਾ ਰਿਮਾਂਡ

ਪਟਿਆਲਾ, 29 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –          ਆਮ ਆਦਮੀ ਪਾਰਟੀ ਦੇ ਗ੍ਰਿਫਤਾਰ ਕੀਤੇ ਗਏ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਅੱਜ ਫਿਰ ਤੋਂ 4 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ‘ਤੇ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਪੁਲਿਸ ਨੇ ਹੋਰ ਪੁੱਛਗਿਛ ਲਈ ਪਠਾਨਮਾਜਰਾ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਅਦਾਲਤ ਨੇ ਦੋਵੇਂ ਪੱਖਾਂ ਨੂੰ ਸੁਣਨ ਮਗਰੋਂ ਪਠਾਨਮਾਜਰਾ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।ਪਠਾਨਮਾਜਰਾ ਨੂੰ ਹੁਣੇ ਜਿਹੇ ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਵਿਚ ਗਵਾਲੀਅਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਦੀ ਇਕ ਮਹਿਲਾ ਦੀ ਸ਼ਿਕਾਇਤ ‘ਤੇ ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿਚ ਪਠਾਨਮਾਜਰਾ ਖਿਲਾਫ 1 ਸਤੰਬਰ 2025 ਨੂੰ ਜਬਰ ਜਨਾਹ ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਕੇਸ ਦਰਜ ਹੋਇਆ ਸੀ। ਇਸ ਮਗਰੋਂ ਪਠਾਨਮਾਜਰਾ ਹਰਿਆਣਾ ਦੇ ਕਰਨਾਲ ਵਿਚ ਆਪਣੇ ਰਿਸ਼ਤੇਦਾਰ ਕੋਲ ਭੱਜ ਗਏ ਸਨ। ਪਰ ਉਹ ਕਸਟਡੀ ਤੋਂ ਫਰਾਰ ਹੋ ਗਏ ਸਨ। ਪੁਲਿਸ ਨੇ ਉਨ੍ਹਾਂ ਦਾ ਲੁੱਕਆਊਟ ਨੋਟਿਸ ਜਾਰੀ ਕਰਕੇ ਰੱਖਿਆ ਸੀ। ਪਠਾਨਮਾਜਰਾ 2022 ਵਿਚ ਪਟਿਆਲਾ ਦੀ ਸਨੌਰ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਹਨ। ਕੇਸ ਵਿਚ ਰਾਹਤ ਲਈ ਪਠਾਨਮਾਜਰਾ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਅੱਜ ਹੀ ਹੋਣੀ ਸੀ। ਇਸੇ ਨੂੰ ਲੈ ਕੇ ਉਹ ਲਗਭਗ 9 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਭਾਰਤ ਪਰਤੇ ਸਨ।ਉਨ੍ਹਾਂ ਦੇ ਦਿੱਲੀ ਤੋਂ ਆਉਣ ਬਾਰੇ ਪੁਲਿਸ ਨੂੰ ਪਤਾ ਲੱਗ ਗਿਆ ਜਿਸ ਮਗਰੋਂ ਉਨ੍ਹਾਂ ਨੂੰ ਮੱਧਪ੍ਰਦੇਸ਼ ਦੇ ਸ਼ਿਵਪੁਰੀ ਵਿਚ ਗਵਾਲੀਅਰ ਬਾਈਪਾਸ ਤੋਂ ਗ੍ਰਿਫਤਾਰ ਕਰ ਲਿਆ। ਕੇਸ ਦਰਜ ਹੋਣ ਦੇ ਬਾਅਦ ਉਹ ਪਿਛਲੇ 6 ਮਹੀਨੇ ਤੋਂ ਫਰਾਰ ਸਨ। ਪਠਾਨਮਾਜਰਾ ‘ਤੇ ਹੜ੍ਹ ਦੌਰਾਨ ਅਫਸਰਾਂ ਖਿਲਾਫ ਬਿਆਨਬਾਜ਼ੀ ਦੇ ਬਾਅਦ ਕੇਸ ਦਰਜ ਹੋਇਆ ਸੀ।

Newsline Express

Related Articles

Leave a Comment