???? ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਅਦਾਕਾਰਾ ਪ੍ਰਿਯੰਕਾ ਚੋਪੜਾ
ਅਮ੍ਰਿਤਸਰ, 31 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ। ਉਸ ਨੇ ਗੁਰੂਘਰ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਦਰਬਾਰ ਸਾਹਿਬ ਵਿਚ ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ। ਉਸਨੇ ਜੂਠੇ ਬਰਤਨਾਂ ਦੀ ਸਫਾਈ ਅਤੇ ਕੁਝ ਹੋਰ ਕੰਮਾਂ ਵਿਚ ਸਹਿਯੋਗ ਦਿੱਤਾ। ਹਰ ਕੋਈ ਉਸ ਦੀ ਨਿਮਰਤਾ ਤੇ ਸਾਦਗੀ ਤੋਂ ਪ੍ਰਭਾਵਿਤ ਹੋਇਆ।
ਦੋ ਕੁ ਦਿਨ ਪਹਿਲਾਂ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪੰਜਾਬੀ ਖਾਣਾ ਖਾਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਸੀ, ਅਤੇ ਇਸਦਾ ਕੈਪਸ਼ਨ ਦਿੱਤਾ ਸੀ, “ਬਸ ਅੰਮ੍ਰਿਤਸਰ ਦੀਆਂ ਚੀਜ਼ਾਂ…।” ਕੁਝ ਦਿਨ ਪਹਿਲਾਂ ਜਦੋਂ ਪ੍ਰਿਯੰਕਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ, ਤਾਂ ਉਸ ਨੇ ਖੁਸ਼ੀ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਲਈ ਪੋਜ਼ ਦਿੱਤੇ।
Newsline Express
