???? ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੇ 1 ਅਪ੍ਰੈਲ ਤੋਂ ਵਧਣਗੇ ਰੇਟ..
ਲੁਧਿਆਣਾ, 31 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਲਾਡੋਵਾਲ ਟੋਲ ਪਲਾਜ਼ਾ ‘ਤੇ ਟੋਲ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਇਹ ਵਾਧਾ 1 ਅਪ੍ਰੈਲ ਤੋਂ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਨਵੇਂ ਰੇਟ ਰਾਤ 12 ਵਜੇ ਤੋਂ ਲਾਗੂ ਹੋਣਗੇ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਵਾਹਨਾਂ ਦੀਆਂ ਦਰਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੋਲ ਪਲਾਜ਼ਾ ‘ਤੇ ਹੁਣ ਕੈਸ਼ ਭੁਗਤਾਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਅਤੇ ਸਿਰਫ ਡਿਜ਼ੀਟਲ ਮੋਡ ਜਾਂ ਫਾਸਟਟੈੱਗ ਰਾਹੀਂ ਹੀ ਭੁਗਤਾਨ ਕੀਤਾ ਜਾਵੇਗਾ।ਨਵੇਂ ਰੇਟਾਂ ਅਨੁਸਾਰ ਕਾਰ, ਜੀਪ ਅਤੇ ਵੈਨ ਲਈ ਇੱਕ ਪਾਸੇ ਦਾ ਟੋਲ ਹੁਣ 220 ਰੁਪਏ ਦੀ ਥਾਂ 225 ਰੁਪਏ ਹੋਵੇਗਾ, ਜਦਕਿ ਆਉਣ-ਜਾਣ ਲਈ 335 ਰੁਪਏ ਦੀ ਥਾਂ 340 ਰੁਪਏ ਅਦਾ ਕਰਨੇ ਪੈਣਗੇ। ਹਲਕੇ ਕਮਰਸ਼ੀਅਲ ਵਾਹਨਾਂ ਅਤੇ ਮਿੰਨੀ ਬੱਸਾਂ ਲਈ ਇੱਕ ਪਾਸੇ ਦਾ ਟੋਲ 360 ਰੁਪਏ ਤੋਂ ਵੱਧ ਕੇ 365 ਰੁਪਏ ਹੋ ਗਿਆ ਹੈ, ਜਦਕਿ ਦੋਨੋਂ ਪਾਸਿਆਂ ਲਈ 545 ਰੁਪਏ ਦੀ ਥਾਂ 550 ਰੁਪਏ ਲੱਗਣਗੇ।ਇਸ ਤੋਂ ਇਲਾਵਾ ਮਾਸਿਕ ਪਾਸ ਦੀ ਫੀਸ 340 ਰੁਪਏ ਤੋਂ ਵਧਾ ਕੇ 350 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸਾਲਾਨਾ ਪਾਸ, ਜਿਸ ਨਾਲ 200 ਯਾਤਰਾਵਾਂ ਦੀ ਸੁਵਿਧਾ ਮਿਲਦੀ ਹੈ, ਹੁਣ 3000 ਰੁਪਏ ਦੀ ਥਾਂ 3075 ਰੁਪਏ ਦਾ ਹੋ ਗਿਆ ਹੈ।
Newsline Express
