Skip to main content

newslineexpres

Joe Rogan Podcasts You Must Listen
Home Latest News ????“ਪੰਜਾਬ ਬਚਾਓ ਰੈਲੀ” ‘ਚ ਭਗਤ ਰਵਿਦਾਸ ਸਭਾ ਦੀ ਵੱਡੀ ਹਾਜ਼ਰੀ ; ਹਰਦਿਆਲ ਸਿੰਘ ਭੱਟੀ ਦੀ ਅਗਵਾਈ ਹੇਠ ਵੱਡਾ ਕਾਫਲਾ ਸ਼ਾਮਲ

????“ਪੰਜਾਬ ਬਚਾਓ ਰੈਲੀ” ‘ਚ ਭਗਤ ਰਵਿਦਾਸ ਸਭਾ ਦੀ ਵੱਡੀ ਹਾਜ਼ਰੀ ; ਹਰਦਿਆਲ ਸਿੰਘ ਭੱਟੀ ਦੀ ਅਗਵਾਈ ਹੇਠ ਵੱਡਾ ਕਾਫਲਾ ਸ਼ਾਮਲ

by Newslineexpres@1

????“ਪੰਜਾਬ ਬਚਾਓ ਰੈਲੀ” ‘ਚ ਭਗਤ ਰਵਿਦਾਸ ਸਭਾ ਦੀ ਵੱਡੀ ਹਾਜ਼ਰੀ

????ਹਰਦਿਆਲ ਸਿੰਘ ਭੱਟੀ ਦੀ ਅਗਵਾਈ ਹੇਠ ਵੱਡਾ ਕਾਫਲਾ ਸ਼ਾਮਲ

????2027 ਲਈ ਅਕਾਲੀ ਦਲ ਨੇ ਜਤਾਇਆ ਭਰੋਸਾ

ਪਟਿਆਲਾ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –     ਪਟਿਆਲਾ ਵਿੱਚ ਆਯੋਜਿਤ “ਪੰਜਾਬ ਬਚਾਓ ਰੈਲੀ” ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਆਗੂਆਂ ਦੀ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲੀ। ਪਟਿਆਲਾ ਦਿਹਾਤੀ ਦੇ ਇੰਚਾਰਜ ਸ੍ਰੀ ਜਸਪਾਲ ਸਿੰਘ ਬਿੱਟੂ ਚਿੱਠਾ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿੱਚ ਭਗਤ ਰਵਿਦਾਸ ਸਭਾ, ਪ੍ਰਤਾਪ ਨਗਰ, ਪਟਿਆਲਾ ਦੇ ਚੇਅਰਮੈਨ ਅਤੇ ਸ੍ਰੋਮਣੀ ਅਕਾਲੀ ਦਲ (ਬੀ.ਸੀ. ਵਿੰਗ) ਦੇ ਕੌਮੀ ਮੀਤ ਪ੍ਰਧਾਨ ਸ. ਹਰਦਿਆਲ ਸਿੰਘ ਭੱਟੀ ਵੱਲੋਂ ਆਪਣੇ ਸਾਥੀਆਂ ਸਮੇਤ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਭਗਤ ਰਵਿਦਾਸ ਸਭਾ ਦੇ ਜਨਰਲ ਸਕੱਤਰ ਸ੍ਰ: ਦਰਸ਼ਨ ਸਿੰਘ ਝੰਮਟ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀ.ਸੀ. ਵਿੰਗ ਦੇ ਕੌਮੀ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰਦਿਆਲ ਸਿੰਘ ਭੱਟੀ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨਾ ਸਭਾ ਲਈ ਮਾਣ ਦੀ ਗੱਲ ਹੈ।

ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਸਭਾ ਵੱਲੋਂ ਭੱਟੀ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਛੜੇ ਵਰਗਾਂ ਦੀਆਂ ਵੱਖ-ਵੱਖ ਹਲਕਿਆਂ ਵਿੱਚ ਹੋਣ ਵਾਲੀਆਂ “ਪੰਜਾਬ ਬਚਾਓ ਰੈਲੀਆਂ” ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਲ੍ਹਾ ਪਟਿਆਲਾ ਦੀਆਂ ਸਾਰੀਆਂ ਸੀਟਾਂ ‘ਤੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਲ 2027 ਵਿੱਚ ਸ੍ਰੋਮਣੀ ਅਕਾਲੀ ਦਲ ਪੂਰਨ ਬਹੁਮੱਤ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗਾ।
ਰੈਲੀ ਦੌਰਾਨ ਆਗੂਆਂ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
Newsline Express

Related Articles

Leave a Comment