???? BJP ‘ਚ ਸ਼ਾਮਿਲ ਹੁੰਦਿਆਂ ਹੀ ਰਾਘਵ ਚੱਢਾ ਦੇ ਇੰਸਟਾਗ੍ਰਾਮ ‘ਤੇ ਘਟੇ Followers, 11 ਲੱਖ ਤੋਂ ਵੱਧ ਲੋਕਾਂ ਨੇ ਕੀਤਾ Unfollow
ਨਵੀਂ ਦਿੱਲੀ, 25 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਰਾਘਵ ਚੱਢਾ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੇ ਇਸ ਫੈਸਲੇ ਨੇ ਰਾਜਨੀਤਕ ਗਲਿਆਰਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਲਚਲ ਮਚਾ ਦਿੱਤੀ ਹੈ। ’ਆਪ’ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਾਘਵ ਚੱਢਾ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਫਾਲੋਅਰਸ ਘੱਟ ਗਏ ਹਨ। ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਏ ਅਜੇ 24 ਘੰਟੇ ਹੀ ਹੋਏ ਹਨ ਕਿ ਇੰਸਟਾਗ੍ਰਾਮ ‘ਤੇ ਰਾਘਵ ਦੇ ਲਗਭਗ 10 ਲੱਖ ਦੇ ਫਾਲੋਅਰਸ ਘੱਟ ਗਏ ਹਨ। ਸ਼ੁੱਕਰਵਾਰ ਨੂੰ ਜਿੱਥੇ ਉਨ੍ਹਾਂ ਦੇ 1 ਕਰੋੜ 46 ਲੱਖ ਫ਼ੌਲੋਅਰ ਸਨ, ਉੱਥੇ ਸ਼ਨੀਵਾਰ ਦੁਪਹਿਰ ਇੱਕ ਵਜੇ ਤੱਕ ਇਹ ਗਿਣਤੀ ਘਟ ਕੇ 1 ਕਰੋੜ 35 ਲੱਖ ਰਹਿ ਗਈ।
ਸੋਸ਼ਲ ਮੀਡੀਆ ‘ਤੇ #unfollowRaghavChadha ਦਾ ਟ੍ਰੈਂਡ ਤੇਜ਼ੀ ਨਾਲ ਫੈਲ ਰਿਹਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਅਗਵਾਈ ਮੁੱਖ ਰੂਪ ਵਿੱਚ ਨੌਜਵਾਨ ਵਰਗ ਕਰ ਰਿਹਾ ਹੈ।
Newsline Express
