????ਸਰਾਓ ਡਿਸਟਿਲਰੀ ਨੂੰ ਮਿਲਿਆ ‘ਐਕਸੀਲੈਂਸ ਇਨ ਸਮੂਥਨੈੱਸ-ਵਿਸਕੀ ਅਵਾਰਡ’
????ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਰਮਜੀਤ ਸਿੰਘ ਸਰਾਓ ਨੂੰ ਕੀਤਾ ਸਨਮਾਨਿਤ
ਪਟਿਆਲਾ, 28 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਸਰਾਓ ਡਿਸਟਿਲਰੀ ਨੂੰ ਆਪਣੇ ਮੁੱਖ ਉਤਪਾਦ ‘ਸਰਾਓ ਗ੍ਰੈਂਡ ਲੇਬਲ’ ਲਈ ‘ਐਕਸੀਲੈਂਸ ਇਨ ਸਮੂਥਨੈੱਸ – ਵਿਸਕੀ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ‘ਰਾਸਟਰੀ ਰਤਨ ਸਨਮਾਨ 2026’ ਸਮਾਗਮ ਦੌਰਾਨ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਡਿਸਟਿਲਰੀ ਦੇ ਮਾਲਕ ਕਰਮਜੀਤ ਸਿੰਘ ਸਰਾਓ ਨੂੰ ਭੇਂਟ ਕੀਤਾ ਗਿਆ।
ਸਨਮਾਨ ਪ੍ਰਾਪਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਮਜੀਤ ਸਿੰਘ ਸਰਾਓ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਤਵੱਜੋ ਹਮੇਸ਼ਾਂ ਉੱਚ ਗੁਣਵੱਤਾ ਬਣਾਈ ਰੱਖਣ ‘ਤੇ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਉਤਪਾਦ ਤਿਆਰ ਕਰਦੇ ਸਮੇਂ ਸਾਰੇ ਜ਼ਰੂਰੀ ਮਾਪਦੰਡਾਂ ਅਤੇ ਮਿਆਰਾਂ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਰੋਬਾਰ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪ੍ਰਾਥਮਿਕਤਾ ਦੇਣਾ ਉਨ੍ਹਾਂ ਦੀ ਨੀਤੀ ਦਾ ਹਿੱਸਾ ਹੈ ਅਤੇ ਇਸ ਤਰ੍ਹਾਂ ਦੇ ਸਨਮਾਨ ਉਨ੍ਹਾਂ ਦੀ ਟੀਮ ਲਈ ਪ੍ਰੇਰਣਾ ਬਣਦੇ ਹਨ।
ਜਿਕਰਯੋਗ ਹੈ ਕਿ ਕਰਮਜੀਤ ਸਿੰਘ ਸਰਾਓ ਇੱਕ ਪ੍ਰਸਿੱਧ ਉਦਯੋਗਪਤੀ ਹੋਣ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਅੱਖਾਂ ਦੇ ਚੈਕਅੱਪ ਅਤੇ ਓਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਈ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ, ਸਿੱਖਿਆ ਦੇ ਖੇਤਰ ਵਿੱਚ ਵੀ ਉਹ ਵੱਖ-ਵੱਖ ਪਹਿਲਾਂ ਰਾਹੀਂ ਯੋਗਦਾਨ ਪਾ ਰਹੇ ਹਨ। *Newsline Express*
