Skip to main content

newslineexpres

Home Information ???? ਗੁਰੂ ਰਵਿਦਾਸ ਜੀ ਦੇ ਜੀਵਨ ਤੇ ਬਾਣੀ ਤੇ ਸਬੰਧਿਤ ਸੈਮੀਨਾਰ 17 ਨੂੰ

???? ਗੁਰੂ ਰਵਿਦਾਸ ਜੀ ਦੇ ਜੀਵਨ ਤੇ ਬਾਣੀ ਤੇ ਸਬੰਧਿਤ ਸੈਮੀਨਾਰ 17 ਨੂੰ

by Newslineexpres@1

???? ਗੁਰੂ ਰਵਿਦਾਸ ਜੀ ਦੇ ਜੀਵਨ ਤੇ ਬਾਣੀ ਤੇ ਸਬੰਧਿਤ ਸੈਮੀਨਾਰ 17 ਨੂੰ

ਪਟਿਆਲਾ, 16 ਮਈ – ਨਿਊਜ਼ਲਾਈਨ ਐਕਸਪ੍ਰੈਸ  –       ਬਾਣੀ ਵਿਚਾਰ ਚੇਤਨਾ ਮੰਚ ਪੰਜਾਬ (ਰਜਿ.) ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਰਲਡ ਪੰਜਾਬੀ ਸੈਂਟਰ ਦੇ ਸੈਮੀਨਾਰ ਹਾਲ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ਨਾਲ ਸਬੰਧਿਤ ਤੀਜਾ ਸੈਮੀਨਾਰ ਕਰਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇਸ ਸੈਮੀਨਾਰ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਰਾਏਪੁਰ ਨੇ ਦੱਸਿਆ ਕਿ ਇਸ ਸੈਮੀਨਾਰ 17 ਮਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਹੋਵੇਗਾ। ਸੈਮੀਨਾਰ ਦੇ ਮੁੱਖ ਵਕਤਾ ਡਾ. ਰੰਜੂ ਬਾਲਾ ਯੂਨੀਵਰਸਿਟੀ ਆਫ਼ ਦਿਲੀ ਤੋਂ ਆਉਣਗੇ। ਕੁੰਜੀਵਤ ਭਾਸ਼ਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰਬੁੱਧ ਵਿਦਵਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਦੇਣਗੇ। ਜਦ ਕਿ ਸਵਾਗਤੀ ਭਾਸ਼ਣ ਪੰਜਾਬੀ ਯੂਨੀਵਰਸਿਟੀ ਦੇ ਯੂਥ ਵੈੱਲਫੇਅਰ ਵਿਭਾਗ ਦੇ ਮੁਖੀ ਡਾ. ਭੀਮ ਇੰਦਰ ਸਿੰਘ ਦੇਣਗੇ। ਇਸ ਸੈਮੀਨਾਰ ਦੀ ਪ੍ਰਧਾਨ ਮਿਲਕਫੈੱਡ ਪੰਜਾਬ ਦੇ ਸਾਬਕਾ ਜੀਐਮ ਬਲਵਿੰਦਰ ਸਿੰਘ ਜਾਤੀਵਾਲ ਕਰਨਗੇ, ਜਦ ਕਿ ਦੀ ਦੇਖ ਰੇਖ ਬਾਣੀ ਵਿਚਾਰ ਚੇਤਨਾ ਮੰਚ ਤੇ ਸੂਬਾ ਪ੍ਰਧਾਨ ਤੇ ਸੈਮੀਨਾਰਾਂ ਦੇ ਮੁੱਖ ਕੋਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਕਰਨਗੇ। ਜ਼ਿਕਰਯੋਗ ਹੈ ਕਿ ਮੰਚ ਵੱਲੋਂ ਲੁਧਿਆਣਾ ਦੇ ਜਲੰਧਰ ਵਿਚ ਪਹਿਲਾਂ ਹੀ ਦੋ ਸੈਮੀਨਾਰ ਕਰਵਾਏ ਜਾ ਚੁੱਕੇ ਹਨ।
Newsline Express

Related Articles

Leave a Comment