Skip to main content

newslineexpres

Breaking News
🚩 ਕੇਂਦਰੀ ਜੇਲ੍ਹ ‘ਚ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਜਾਗਰੂਕਤਾ ਸੈਮੀਨਾਰ ਤੇ ਕੌਂਸਲਿੰਗ ਕੈਂਪ 🚩 ਪਟਿਆਲਾ ‘ਚ ਤੰਬਾਕੂ ਨਿਯੰਤਰਣ ਮੁਹਿੰਮ ਤਹਿਤ 15 ਚਲਾਨ, 2500 ਰੁਪਏ ਜੁਰਮਾਨਾ 🚩 31 ਅਗਸਤ ਤੱਕ ਅਣਅਧਿਕਾਰਿਤ ਮੱਛੀ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ’ਚ ਸ਼ਿਫਟ ਕਰਵਾਉਣ ਲਈ ਡੀਸੀ ਦੇ ਨਗਰ ਨਿਗਮ ਨੂੰ ਨਿਰਦੇਸ਼ 🚩 ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਬਲੋਵਾਲ ਵਿਖੇ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਡੇਅਰੀ ਫਾਰਮਰਜ਼ ਨੂੰ ਸ਼ਿਫਟ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ 🚩 ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ 🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज
Joe Rogan Podcasts You Must Listen
Home Article ???? ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕੇ

???? ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕੇ

by Newslineexpres@1

???? ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕੇ

ਤਣਾਅ ਨੂੰ ਇੱਕ ਨਕਾਰਾਤਮਕ ਪ੍ਰਤੀਕਿਰਿਆ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਦੇ ਪ੍ਰਭਾਵਸ਼ਾਲੀ ਤਰੀਕੇ ਦਬਾਅ, ਮਾਪਿਆਂ ਜਾਂ ਵੱਡਿਆਂ ਦੀਆਂ ਬੇਹੱਦ ਉਮੀਦਾਂ ਕਾਰਨ ਮਹਿਸੂਸ ਹੁੰਦੀ ਹੈ। ਇਹ ਹਰ ਵਿਅਕਤੀ ਲਈ ਵੱਖਰਾ ਹੁੰਦਾ ਹੈ। ਦਬਾਅ ਕਈ ਵਾਰ ਸਕਾਰਾਤਮਕ ਵੀ ਹੋ ਸਕਦਾ ਹੈ ਕਿਉਂਕਿ ਇਹ ਸਮੇਂ ‘ਤੇ ਕੰਮ ਪੂਰੇ ਕਰਨ ਵਿੱਚ ਮਦਦ ਕਰਦਾ ਹੈ ਪਰ ਜਦੋਂ ਇਹ ਦਬਾਅ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਇਹ ਨਕਾਰਾਤਮਕ ਬਣ ਜਾਂਦਾ ਹੈ ਅਤੇ ਤਣਾਅ ਪੈਦਾ ਕਰਦਾ ਹੈ।
ਪ੍ਰੀਖਿਆ ਦਾ ਤਣਾਅ ਬਹੁਤ ਜ਼ਿਆਦਾ ਦਬਾਅ ਦੀ ਇੱਕ ਕੁਦਰਤੀ ਪ੍ਰਤੀਕਿਰਿਆ ਹੈ।

ਤਣਾਅ ਦੇ ਕੁਝ ਆਮ ਲੱਛਣ ਇਹ ਹਨ —

-ਚਿੜਚਿੜਾਪਣ ਜਾਂ ਗੁੱਸੇ ਵਾਲਾ ਸੁਭਾਵ
-ਨੀਂਦ ਨਾ ਆਉਣਾ ਜਾਂ ਸਵੇਰੇ ਉੱਠਣ ਦਾ ਮਨ ਨਾ ਕਰਨਾ
-ਦਿਲ ਦੀ ਧੜਕਨ ਤੇਜ਼ ਹੋਣਾ ਜਾਂ ਪਸੀਨਾ ਆਉਣਾ
-ਛਾਤੀ ਵਿੱਚ ਦਰਦ, ਮਤਲੀ ਜਾਂ ਕੰਬਣਾ
-ਨਖੂਨ ਚਬਾਉਣਾ ਜਾਂ ਬੇਚੈਨੀ ਨਾਲ ਹਿਲਣਾ
-ਧਿਆਨ ਨਾ ਲੱਗਣਾ, ਘਬਰਾਹਟ ਜਾਂ ਉਲਝਣ

ਪ੍ਰੀਖਿਆ ਦੌਰਾਨ ਤਣਾਅ ਨੂੰ ਸੰਭਾਲਣ ਦੇ ਕੁਝ ਤਰੀਕੇ

-ਇੱਕ ਵਧੀਆ ਪੜ੍ਹਾਈ ਯੋਜਨਾ ਬਣਾਓ ਅਤੇ ਪਹਿਲਾਂ ਤੋਂ ਤਿਆਰੀ ਕਰੋ।
-ਯਾਦ ਕਰਨ, ਨੋਟਸ ਬਣਾਉਣ ਅਤੇ ਦੋਸਤ ਨਾਲ ਦੁਹਰਾਈ ਕਰਨ ਵਰਗੀਆਂ ਤਕਨੀਕਾਂ ਅਪਣਾਓ।
-ਪੜ੍ਹਾਈ ਦੌਰਾਨ ਸਪਸ਼ਟ ਲਕਸ਼ ਰੱਖੋ ਅਤੇ ਆਰਾਮ ਲਈ ਵੀ ਸਮਾਂ ਕੱਢੋ।
-ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ।
-ਮਾਪਿਆਂ, ਅਧਿਆਪਕਾਂ ਅਤੇ ਦੋਸਤਾਂ ਤੋਂ ਮਦਦ ਲਵੋ।
-ਪੜ੍ਹਾਈ ਵਾਲੀ ਮੇਜ਼ ਨੂੰ ਸਾਫ਼- ਸੁਥਰਾ ਰੱਖੋ।
-ਪੂਰੀ ਨੀਂਦ ਲਵੋ ਅਤੇ ਤਾਜ਼ੇ ਫਲ ਤੇ ਸਬਜ਼ੀਆਂ ਖਾਓ, ਜੰਕ ਫੂਡ ਤੋਂ ਬਚੋ।

ਪ੍ਰੀਖਿਆ ਦੇ ਦਿਨ ਵਿਦਿਆਰਥੀਆਂ ਲਈ ਕੁਝ ਛੋਟੇ ਸੁਝਾਅ

-ਪ੍ਰੀਖਿਆ ਤੋਂ ਇੱਕ ਰਾਤ ਪਹਿਲਾਂ ਸਾਰਾ ਸਮਾਨ ਤਿਆਰ ਕਰ ਲਵੋ।
-ਪ੍ਰਸ਼ਨ ਪੱਤਰ ਧਿਆਨ ਨਾਲ ਪੜ੍ਹੋ ਅਤੇ ਮਹੱਤਵਪੂਰਨ ਸ਼ਬਦਾਂ ਹੇਠ ਲਕੀਰ ਖਿੱਚੋ।
-ਸਭ ਤੋਂ ਆਸਾਨ ਪ੍ਰਸ਼ਨਾਂ ਦੇ ਜਵਾਬ ਪਹਿਲਾਂ ਦਿਓ, ਫਿਰ ਹੋਰ ਪ੍ਰਸ਼ਨਾਂ ਵੱਲ ਵਧੋ।
-ਜੇ ਸਮਾਂ ਮਿਲੇ ਤਾਂ ਆਪਣੇ ਜਵਾਬ ਦੁਬਾਰਾ ਪੜ੍ਹੋ ਅਤੇ ਜ਼ਰੂਰੀ ਸੋਧ ਕਰੋ।

ਲੇਖਕ : ਹਿਮਾਂਸ਼ੂ ਸਾਗਰ, ਲੀਗਲ ਕੌਂਸਲ (ਪੰਜਾਬ ਸਰਕਾਰ), ਜ਼ਿਲ੍ਹਾ ਅਤੇ ਸੈਸ਼ਨ ਕੋਰਟ, ਪਟਿਆਲਾ

Newsline Express

Related Articles

Leave a Comment