Skip to main content

newslineexpres

Home Cricket ????ਹੈਦਰਾਬਾਦ ਦੀ ਧਮਾਕੇਦਾਰ ਜਿੱਤ, ਚੇਨਈ ਦੀਆਂ ਪਲੇਆਫ਼ ਉਮੀਦਾਂ ਨੂੰ ਵੱਡਾ ਝਟਕਾ

????ਹੈਦਰਾਬਾਦ ਦੀ ਧਮਾਕੇਦਾਰ ਜਿੱਤ, ਚੇਨਈ ਦੀਆਂ ਪਲੇਆਫ਼ ਉਮੀਦਾਂ ਨੂੰ ਵੱਡਾ ਝਟਕਾ

by Newslineexpres@1

????ਹੈਦਰਾਬਾਦ ਦੀ ਧਮਾਕੇਦਾਰ ਜਿੱਤ, ਚੇਨਈ ਦੀਆਂ ਪਲੇਆਫ਼ ਉਮੀਦਾਂ ਨੂੰ ਵੱਡਾ ਝਟਕਾ

ਚੇੱਨਈ, 18 ਮਈ – ਨਿਊਜ਼ਲਾਈਨ ਐਕਸਪ੍ਰੈਸ —     ਆਈਪੀਐਲ 2026 ਦੇ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਆਫ਼ ਦੀ ਦੌੜ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਹੈਦਰਾਬਾਦ ਨੇ 181 ਦੌੜਾਂ ਦਾ ਟੀਚਾ 19 ਓਵਰਾਂ ਵਿੱਚ ਹੀ ਹਾਸਲ ਕਰ ਲਿਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਪਰ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੇ ਪਾਰੀ ਨੂੰ ਸੰਭਾਲਦਿਆਂ ਟੀਮ ਨੂੰ 20 ਓਵਰਾਂ ਵਿੱਚ 180 ਦੌੜਾਂ ਤੱਕ ਪਹੁੰਚਾਇਆ। ਡੇਵਾਲਡ ਬ੍ਰੇਵਿਸ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਮਜ਼ਬੂਤ ਸਕੋਰ ਦਿੱਤਾ, ਜਦਕਿ ਅੰਤ ਵਿੱਚ ਕਾਰਤਿਕ ਸ਼ਰਮਾ ਨੇ ਵੀ ਅਹਿਮ ਯੋਗਦਾਨ ਪਾਇਆ।
181 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਸੰਭਲ ਕੇ ਪਰ ਆਕਰਮਕ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ। ਈਸ਼ਾਨ ਕਿਸ਼ਨ ਨੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਮੈਚ ਦਾ ਰੁਖ ਆਪਣੀ ਟੀਮ ਵੱਲ ਮੋੜ ਦਿੱਤਾ। ਉਨ੍ਹਾਂ ਦੇ ਨਾਲ ਹੈਨਰਿਕ ਕਲਾਸੇਨ ਨੇ ਵੀ ਤੇਜ਼ ਰਫ਼ਤਾਰ ਪਾਰੀ ਖੇਡਦਿਆਂ ਚੇਨਈ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਈ ਰੱਖਿਆ। ਦੋਵਾਂ ਦੀ ਸਾਂਝੇਦਾਰੀ ਨੇ ਹੈਦਰਾਬਾਦ ਦੀ ਜਿੱਤ ਦੀ ਨੀਂਹ ਰੱਖੀ।
ਗੇਂਦਬਾਜ਼ੀ ਵਿੱਚ ਪੈਟ ਕਮਿੰਸ ਨੇ ਅਹਿਮ ਮੌਕਿਆਂ ‘ਤੇ ਵਿਕਟਾਂ ਹਾਸਲ ਕਰਦਿਆਂ ਚੇਨਈ ਦੀ ਰਨ ਗਤੀ ਨੂੰ ਰੋਕਿਆ। ਅੰਤਿਮ ਓਵਰਾਂ ਵਿੱਚ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਟੀਮ ਨੂੰ ਜਿੱਤ ਦਿਵਾਈ।
ਇਸ ਜਿੱਤ ਨਾਲ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਪਲੇਆਫ਼ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਹਨ, ਜਦਕਿ ਚੇਨਈ ਸੁਪਰ ਕਿੰਗਜ਼ ਲਈ ਆਉਣ ਵਾਲੇ ਮੁਕਾਬਲੇ ‘ਕਰੋ ਜਾਂ ਮਰੋ’ ਵਾਲੀ ਸਥਿਤੀ ਬਣ ਗਏ ਹਨ। ਆਈਪੀਐਲ 2026 ਹੁਣ ਹੋਰ ਵੀ ਰੋਮਾਂਚਕ ਮੋੜ ‘ਤੇ ਪਹੁੰਚ ਗਿਆ ਹੈ।  Newsline Express

Related Articles

Leave a Comment