Skip to main content

newslineexpres

Home Chandigarh ???? ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਦੀ ਗੱਡੀ ‘ਤੇ ਫਾਇਰਿੰਗ…

???? ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਦੀ ਗੱਡੀ ‘ਤੇ ਫਾਇਰਿੰਗ…

by Newslineexpres@1

???? ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਦੀ ਗੱਡੀ ‘ਤੇ ਫਾਇਰਿੰਗ…

ਚੰਡੀਗੜ੍ਹ, 19 ਮਈ – ਨਿਊਜ਼ਲਾਈਨ ਐਕਸਪ੍ਰੈਸ –       ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ‘ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਈਕ ਸਵਾਰ ਮੁਲਜ਼ਮਾਂ ਨੇ ਐਡਵੋਕੇਟ ਗਗਨ ਜੰਮੂ ਦੀ ਗੱਡੀ ‘ਤੇ ਗੋਲੀਬਾਰੀ ਕੀਤੀ ਅਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ, ਐਡਵੋਕੇਟ ਗਗਨ ਅਤੇ ਉਨ੍ਹਾਂ ਦੇ ਦੋਸਤ ਹਮਲੇ ਵਿੱਚ ਸੁਰੱਖਿਅਤ ਰਹੇ। ਇਹ ਘਟਨਾ ਨਿਊ ਚੰਡੀਗੜ੍ਹ ਦੇ ਕੁਰਾਲੀ ਬਾਈਪਾਸ ‘ਤੇ ਵਾਪਰੀ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕਰ ਰਹੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਇਆ ਕਿਹਾ ਕਿ ਸਾਡੇ ਸਾਬਕਾ ਸਕੱਤਰ ਗਗਨਦੀਪ ਜੰਮੂ ‘ਤੇ ਹੋਏ ਕਾਇਰਤਾਪੂਰਨ ਹਮਲਾ ਕੀਤਾ ਗਿਆ ਹੈ, ਜਿਸ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ। ਸ਼ੁਕਰ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਅਤੇ ਉਹ ਸੁਰੱਖਿਅਤ ਹਨ। ਇਸ ਮੁਸ਼ਕਲ ਘੜੀ ਵਿੱਚ ਪੂਰਾ ਕਾਨੂੰਨੀ ਭਾਈਚਾਰਾ ਗਗਨਦੀਪ ਜੰਮੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੱਕਜੁੱਟ ਨਾਲ ਖੜ੍ਹਾ ਹੈ।

Newsline Express

Related Articles

Leave a Comment