newslineexpres

Home ਪੰਜਾਬ ???? ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਪੰਜਾਬ ਸਟੇਟ ਕਰਮਚਾਰੀ ਦਲ ਨਾਲ ਜੁੜੀ ; 25 ਮੈਂਬਰੀ ਕਮੇਟੀ ਦਾ ਗਠਨ

???? ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਪੰਜਾਬ ਸਟੇਟ ਕਰਮਚਾਰੀ ਦਲ ਨਾਲ ਜੁੜੀ ; 25 ਮੈਂਬਰੀ ਕਮੇਟੀ ਦਾ ਗਠਨ

by Newslineexpres@1

ਪਟਿਆਲਾ, 22 ਮਈ – ਨਿਊਜ਼ਲਾਈਨ ਐਕਸਪ੍ਰੈਸ –     ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਅਤੇ ਜ਼ਿਲ੍ਹਾ ਪਟਿਆਲਾ ਦੇ ਫੀਲਡ ਦਫਤਰਾਂ ਵਿੱਚ ਕੰਮ ਕਰਦੇ ਕਲੈਰੀਕਲ ਅਮਲੇ ਦੀ ਇੱਕ ਸਾਂਝੀ ਮੀਟਿੰਗ ਮੁੱਖ ਦਫਤਰ ਪਟਿਆਲਾ ਵਿਖੇ ਸ. ਹਰੀ ਸਿੰਘ ਟੋਹੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਵਿਭਾਗ ਦੇ ਮੁੱਖ ਦਫਤਰ ਅਤੇ ਫੀਲਡ ਦਫਤਰਾਂ ਵਿੱਚ ਤਾਇਨਾਤ ਕਲੈਰੀਕਲ ਅਮਲਾ ਇਕੱਠੇ ਹੋ ਕੇ ਮਨਿਸਟਰੀਅਲ ਸਟਾਫ ਐਸੋਸੀਏਸ਼ਨ, ਸਬੰਧਤ ਪੰਜਾਬ ਸਟੇਟ ਕਰਮਚਾਰੀ ਦਲ ਦੇ ਝੰਡੇ ਹੇਠ ਕੰਮ ਕਰੇਗਾ।
ਇਸ ਮੌਕੇ 25 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਕਮੇਟੀ ਵੱਲੋਂ ਜਲਦ ਹੀ ਵੱਖਰੀ ਮੀਟਿੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।
ਮੀਟਿੰਗ ਵਿੱਚ ਸਤਨਾਮ ਸਿੰਘ ਕੰਬੌਜ (ਸੁਪਰਡੰਟ ਗਰੇਡ-1), ਸਤਨਾਮ ਸਿੰਘ ਲੁਬਾਣਾ, ਦਵਿੰਦਰ ਭਨੌਟ, ਲਖਬੀਰ ਸਿੰਘ ਭੱਟੀ, ਸੰਜੀਵ ਬਾਂਸਲ, ਵਿਪਨ ਕੁਮਾਰ, ਜਸਵਿੰਦਰ ਸਿੰਘ, ਦੀਪਕ ਸਿੰਘ, ਗੋਬਿੰਦ ਸਿੰਘ, ਹਰਜੀਤ ਸਿੰਘ, ਰਿਸ਼ਭ ਬਾਤਿਸ਼, ਸੁਖਵੀਰ ਸਿੰਘ, ਸੰਜੀਵ ਕੁਮਾਰ, ਕੰਵਰਪਾਲ ਸਿੰਘ, ਸੁਨੀਲ ਕੁਮਾਰ, ਰੋਹਿਤ ਸਿੰਗਲਾ, ਸੌਰਵ ਬਾਂਸਲ, ਰਾਹੁਲ ਗੋਇਲ, ਲਲਿਤ ਕੁਮਾਰ, ਜਸਪ੍ਰੀਤ ਸਿੰਘ, ਬ੍ਰਿਜ ਲਾਲ, ਹਿਮਾਂਸ਼ੂ ਸ਼ਰਮਾ, ਵਿਨੋਦ ਕੰਗ, ਦੇਸ ਰਾਜ, ਮੰਗਤ ਸਿੰਘ, ਪ੍ਰਦੀਪ ਕੁਮਾਰ, ਸਤਵੰਤ ਸਿੰਘ ਢਿੰਡਸਾ, ਗੁਰਪ੍ਰੀਤ ਕੌਰ ਅਤੇ ਇੰਦਰਪਾਲ ਕੌਰ ਸਟੈਨੋਗ੍ਰਾਫਰ ਸਮੇਤ ਹੋਰ ਮੈਂਬਰ ਹਾਜ਼ਰ ਰਹੇ। Newsline Express

Related Articles

Leave a Comment