Skip to main content

newslineexpres

Joe Rogan Podcasts You Must Listen
Home Court ????ਆਤਮਹੱਤਿਆ ਲਈ ਉਕਸਾਉਣ ਦੇ ਮਾਮਲੇ ਵਿੱਚ 2 ਕਥਿਤ ਦੋਸ਼ੀ ਬਰੀ

????ਆਤਮਹੱਤਿਆ ਲਈ ਉਕਸਾਉਣ ਦੇ ਮਾਮਲੇ ਵਿੱਚ 2 ਕਥਿਤ ਦੋਸ਼ੀ ਬਰੀ

by Newslineexpres@1

????ਆਤਮਹੱਤਿਆ ਲਈ ਉਕਸਾਉਣ ਦੇ ਮਾਮਲੇ ਵਿੱਚ 2 ਕਥਿਤ ਦੋਸ਼ੀ ਬਰੀ

????ਐਡੀਸ਼ਨਲ ਸੈਸ਼ਨ ਜੱਜ ਅਮਰੀਸ਼ ਕੁਮਾਰ ਦੀ ਮਾਣਯੋਗ ਅਦਾਲਤ ਨੇ ਸੁਣਾਇਆ ਫੈਸਲਾ

ਪਟਿਆਲਾ, 22 ਮਈ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ —   ਥਾਣਾ ਪਾਸੀਆਣਾ ਪਟਿਆਲਾ ਵਿੱਚ ਦਰਜ ਐੱਫਆਈਆਰ ਨੰਬਰ 161 ਮਿਤੀ 17 ਜੁਲਾਈ 2021 ਅਧੀਨ ਧਾਰਾ 306 (ਆਤਮਹੱਤਿਆ ਲਈ ਉਕਸਾਉਣਾ) ਦੇ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਅਮਰੀਸ਼ ਕੁਮਾਰ ਦੀ ਮਾਣਯੋਗ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਦੋਵੇਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਅਦਾਲਤ ਨੇ 21 ਮਈ 2026 ਨੂੰ ਸੁਣਾਏ ਆਪਣੇ ਫੈਸਲੇ ਵਿੱਚ ਕਥਿਤ ਦੋਸ਼ੀ ਸੁਖਦੇਵ ਸਿੰਘ ਅਤੇ ਕਿਰਨਦੀਪ ਕੌਰ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਗੁਰਦੀਪ ਸਿੰਘ ਸਨ।

ਦੋਸ਼ੀਆਂ ਦੀ ਪੱਖੋਂ ਕੇਸ ਦੀ ਪੈਰਵੀ ਐਡਵੋਕੇਟ ਮਨਬੀਰ ਸਿੰਘ ਵਿਰਕ (ਅਬਲੋਵਾਲ) ਅਤੇ ਐਡਵੋਕੇਟ ਗਜਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ। ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਮੁਕੱਦਮੇ ਦੌਰਾਨ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਤ ਕਰਨ ਲਈ ਕਾਫੀ ਨਹੀਂ ਹਨ।

ਸੁਣਵਾਈ ਦੌਰਾਨ ਦੋਵੇਂ ਪੱਖਾਂ ਦੀਆਂ ਦਲੀਲਾਂ ਅਤੇ ਰਿਕਾਰਡ ‘ਤੇ ਮੌਜੂਦ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ ਅੰਤਿਮ ਫੈਸਲਾ ਸੁਣਾਇਆ।  Newsline Express

Related Articles

Leave a Comment