????ਪਟਿਆਲਾ ਸ਼ਹਿਰੀ ਹਲਕੇ ਵਿਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ’ਤੇ ਹੋਵੇਗਾ ਇਤਿਹਾਸਕ ਇਕੱਠ: ਹਰਪਾਲ ਜੁਨੇਜਾ
????ਐਸ.ਓ.ਆਈ ਕਰੇਗੀ ਪਾਰਟੀ ਪ੍ਰਧਾਨ ਦਾ ਗਰਮ ਜੋਸ਼ੀ ਨਾਲ ਸਵਾਗਤ : ਰੋਬਿਨ ਬਰਾੜ
ਪਟਿਆਲਾ, 30 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਹਲਕੇ ਵਿਚ 5 ਦਸੰਬਰ ਦਿਨ ਐਤਵਾਰ ਨੂੰ ਦੁਪਹਿਰ 3.30 ਵਜੇ ਚਾਂਦਨੀ ਚੌਂਕ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਤਿਹਾਸਕ ਰੈਲੀ ਕਰਨ ਜਾ ਰਹੇ। ਜਿਥੇ ਸ਼ਹਿਰ ਨਿਵਾਸੀਆਂ ਦਾ ਇਤਿਹਾਸਕ ਇਕੱਠ ਹੋਵੇਗਾ। ਉਹ ਐਸ.ਓ.ਆਈ. ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੀਟਿੰਗ ਵਿਚ ਐਸ.ਓ.ਆਈ. ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਪਹੁੰਚੇ ਹੋਏ ਸਨ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਪਟਿਆਲਵੀਆਂ ਵਿਚ ਕਾਫੀ ਜੋਸ਼ ਹੈ। ਦੂਜੇ ਪਾਸੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਨੇ ਕਿਹਾ ਕਿ ਪਟਿਆਲਾ ਵਿਚ ਪਾਰਟੀ ਪ੍ਰਧਾਨ ਦਾ ਗਰਮਜੋਸੀ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਨੌਜਵਾਨਾ ਨਾਲ ਧੋਖਾ ਕੀਤਾ ਹੈ। ਜਿਸ ਦੇ ਕਾਰਨ ਪੰਜਾਬ ਦਾ ਨੌਜਵਾਨ ਅੱਜ ਐਸ.ਓ.ਆਈ. ਦੇ ਝੰਡੇ ਥੱਲੇ ਲਾਮਬੰਦ ਹੋ ਗਿਆ ਹੈ ਅਤੇ ਕਾਂਗਰਸ ਨੂੰ ਚਲਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਮੌਕੇ ਕਰਨਵੀਰ ਕਾਂਤੀ ਪ੍ਰਧਾਨ ਮਾਲਵਾ ਜੋਨ-2, ਬਚਿੱਤਰ ਸਿੰਘ ਮੱਲੀ, ਕਰਨਵੀਰ ਸਿੰਘ, ਮੋਟੀ ਗਰੋਵਰ ਪ੍ਰਧਾਨ ਪਟਿਆਲਾ ਸ਼ਹਿਰੀ, ਲਾਲੀ ਅੰਟਾਲ, ਮਨੂੰ ਵੜੈਚ, ਖੁਸ਼ਵਿੰਦਰ ਖਰੋੜ, ਮਹਿੰਦਰ, ਹੈਰੀ ਮਿੱਤਲ, ਪ੍ਰਮਵੀਰ, ਵਿਕਰਮ ਸਿੰਘ, ਅਰਸ਼ਦੀਪ ਸਿੰਘ, ਬਿੱਟੂ ਸਿੰਘ, ਇੰਦਰਪਾਲ ਸਿੰਘ, ਅਮਨ ਸਿੰਘ, ਸਿਮਰ ਕੁੱਕਲ, ਅਬੀਸ਼ੇਕ ਸਿੰਘੀ, ਯੁਵਰਾਜ ਜੁਨੇਜਾ, ਗੁਰਪ੍ਰੀਤ ਸਿੰਘ, ਗੁਰਨੂਰ ਰਾਣਾ, ਸਿਮਰਨ ਪਟਿਆਲਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੀਟਿੰਗ ਵਿਚ ਪਹੁੰਚਣ ’ਤੇ ਐਸ.ਓ.ਆਈ. ਦੇ ਕੌਮੀ ਪ੍ਰਧਾਨ ਰੋਬਿਨ ਬਰਾੜ ਨੂੰ ਸਨਮਾਨਤ ਕਰਦੇ ਹੋਏ ਪ੍ਰਧਾਨ ਹਰਪਾਲ ਜੁਨੇਜਾ। *Newsline Express*