newslineexpres

Home ਮਨੋਰੰਜਨ ਅਮਿਤਾਭ ਬਣੇ ਲੀਜੈਂਡਜ਼ ਕ੍ਰਿਕਟ ਲੀਗ ਦੇ ਅੰਬੈਸਡਰ

ਅਮਿਤਾਭ ਬਣੇ ਲੀਜੈਂਡਜ਼ ਕ੍ਰਿਕਟ ਲੀਗ ਦੇ ਅੰਬੈਸਡਰ

by Newslineexpres@1

ਨਵੀਂ ਦਿੱਲੀ – 10 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਕ੍ਰਿਕਟਰਾਂ ਦੀ ਪੇਸ਼ੇਵਰ ਕ੍ਰਿਕਟ ਲੀਗ, ਲੀਜੈਂਡਜ਼ ਕ੍ਰਿਕਟ ਲੀਗ ਦੇ ਅੰਬੈਸਡਰ ਬਣੇ ਹਨ। ਇਹ ਲੀਗ ਜਨਵਰੀ 2022 ਨੂੰ ਓਮਾਨ ਵਿਚ ਖੇਡੀ ਜਾਵੇਗੀ ਜਿਸ ਵਿਚ ਤਿੰਨ ਟੀਮਾਂ ਭਾਰਤ, ਏਸ਼ੀਆ ਤੇ ਰੈਸਟ ਆਫ ਵਰਲਡ ਸ਼ਾਮਲ ਹੋਣਗੀਆਂ। ਅਮਿਤਾਭ ਨੇ ਕਿਹਾ ਕਿ ਮੈਂ ਲੀਜੈਂਡਜ਼ ਲੀਗ ਰਾਹੀਂ ਪੂਰੀ ਦੁਨੀਆ ਦੇ ਮਹਾਨ ਕ੍ਰਿਕਟਰਾਂ ਦੇ ਨਾਲ ਇਸ ਦਾ ਜਸ਼ਨ ਮਨਾਉਣ ਲਈ ਉਤਸ਼ਾਹਤ ਹਾਂ। ਸਾਰੇ ਕ੍ਰਿਕਟ ਪ੍ਰਸ਼ੰਸਕਾਂ ਲਈ ਇਨ੍ਹਾਂ ਖਿਡਾਰੀਆਂ ਨੂੰ ਦੁਬਾਰਾ ਖੇਡਦੇ ਦੇਖਣ ਦਾ ਇਹ ਚੰਗਾ ਮੌਕਾ ਹੋਵੇਗਾ। ਮੈਨੂੰ ਆਪਣੇ ਪੁਰਾਣੇ ਦਿਨਾਂ ਵਿਚ ਕ੍ਰਿਕਟ ਖੇਡਣ ਤੇ ਫਿਰ ਖੇਡ ਦੇ ਕੁਝ ਮਹਾਨ ਖਿਡਾਰੀਆਂ ਦੇ ਨਾਲ ਕੁਮੈਂਟਰੀ ਕਰਨ ਦਾ ਮੌਕਾ ਮਿਲਿਆ ਹੈ ਪਰ ਹੁਣ ਅਜਿਹੀ ਸ਼ਾਦਨਾਰ ਪਹਿਲ ਦਾ ਚਿਹਰਾ ਬਣਨਾ ਇਕ ਚੰਗਾ ਅਹਿਸਾਸ ਹੈ।

Related Articles

Leave a Comment