newslineexpres

Joe Rogan Podcasts You Must Listen
Home Chandigarh ???? ਐਨ.ਸੀ.ਸੀ. ਏਅਰ ਵਿੰਗ ਦਾ ਸਾਲਾਨਾ ਕੈਂਪ ਕੈਡਿਟਾਂ ਦੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸੰਪੰਨ

???? ਐਨ.ਸੀ.ਸੀ. ਏਅਰ ਵਿੰਗ ਦਾ ਸਾਲਾਨਾ ਕੈਂਪ ਕੈਡਿਟਾਂ ਦੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸੰਪੰਨ

by Newslineexpres@1

???? ਐਨ.ਸੀ.ਸੀ. ਏਅਰ ਵਿੰਗ ਦਾ ਸਾਲਾਨਾ ਕੈਂਪ ਕੈਡਿਟਾਂ ਦੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਸੰਪਨ

???? ਬਹੁਤ ਹੀ ਰੌਚਕ ਤੇ ਜਾਣਕਾਰੀ ਭਰਪੂਰ ਰਿਹਾ ਚੰਡੀਗੜ੍ਹ ਕਾਲਜ ਵਿਖੇ ਆਯੋਜਿਤ 10 ਦਿਨਾਂ ਐਨਸੀਸੀ ਏਅਰ ਵਿੰਗ ਦਾ ਸਾਲਾਨਾ ਕੈਂਪ

ਪਟਿਆਲਾ/ ਮੋਹਾਲੀ/ ਚੰਡੀਗੜ੍ਹ – ਅਸ਼ੋਕ ਵਰਮਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –   ਡਾਇਰੈਕਟਰ ਜਨਰਲ ਆਫ਼ ਐਨ.ਸੀ.ਸੀ. ਅਤੇ ਏ.ਡੀ.ਜੀ. ਪੰਜਾਬ ਦੇ ਹਦਾਇਤਾਂ ਦੇ ਨਿਰਦੇਸ਼ਾਂ ਉਤੇ ਗਰੁੱਪ ਕੈਪਟਨ ਅਜੈ ਭਾਰਦਵਾਜ ਦੀ ਅਗਵਾਈ ਵਿਚ 10 ਦਿਨਾਂ ਸਾਲਾਨਾ ਕੈਂਪ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਲਗਾਇਆ ਗਿਆ। 13 ਦਸੰਬਰ ਨੂੰ ਸ਼ੁਰੂ ਹੋਏ ਇਸ ਕੈਂਪ ਦੀ ਸਮਾਪਤੀ ਕੈਡਿਟਾਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। 

   ਇਸ ਕੈਂਪ ਵਿੱਚ ਕੈਡਿਟਾਂ ਵੱਲੋਂ ਬਹੁਤ ਸਾਰੀਆਂ ਸਿੱਖਿਆਦਾਇਕ ਗਤੀਵਿਧੀਆਂ ਅਤੇ ਟਰੇਨਿੰਗ ਵਿਚ ਭਾਗ ਲਿਆ। ਇਸ ਤੋਂ ਇਲਾਵਾ ਕੈਂਪ ਵਿੱਚ ਕਈ ਮਹਾਨ ਸ਼ਖਸ਼ੀਅਤਾਂ ਨੂੰ ਵੀ ਸੱਦਿਆ ਗਿਆ ਜਿਨ੍ਹਾਂ ਨੇ ਕੈਂਪ ਨੂੰ ਸਫਲ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਕੈਡਿਟਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। 

   ਕੈਂਪ ਦੀ ਸਮਾਪਤੀ ਉੱਤੇ ਮੁੱਖ ਮਹਿਮਾਨ ਅਸ਼ੋਕ ਆਰੀਆ ਐਸਐਮ ਸਨ। ਇਸ ਕੈਂਪ ਦੌਰਾਨ ਕੈਡਿਟਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕੀਤੇ ਗਏ। ਇਸ ਕੈਂਪ ਵਿੱਚ ਸਾਰੇ ਸਕੂਲਾਂ ਦੇ ਏਐਨਓ ਵੀ ਮੌਜੂਦ ਸਨ।   ਕੈਂਪ ਦੀ ਸਮਾਪਤੀ ਦੌਰਾਨ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਸਾਰੇ ਏਐਨਓ ਨੂੰ ਅਤੇ ਕੇਅਰ ਟੇਕਰਜ਼ ਨੂੰ ਪ੍ਰਸ਼ੰਸ਼ਾ ਪੱਤਰ ਵੀ ਵੰਡੇ ਜਿਨ੍ਹਾਂ ਨੇ ਕੈਂਪ ਦੌਰਾਨ  ਵਧੀਆ ਕੰਮ ਕੀਤੇ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਕੈਂਪ ਦੇ ਦੌਰਾਨ ਕੈਡਿਟਾਂ ਨੇ ਅਨੁਸ਼ਾਸਨ ਵਿੱਚ ਰਹਿਣਾ ਸਿੱਖਿਆ ਅਤੇ ਪ੍ਰਣ ਕੀਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਅਨੁਸ਼ਾਸਨ ਵਿੱਚ ਰਹਿਣਗੇ ਅਤੇ ਆਪਣੇ ਦੇਸ਼ ਦੀ ਸੇਵਾ ਕਰਨਗੇ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਏਐਨਓ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੈਡਿਟਾਂ ਨੂੰ ਕੈਂਪ ਦੌਰਾਨ ਵਧੀਆ ਸਹੂਲਤਾਂ ਪ੍ਰਦਾਨ ਕਰਵਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।

  ਕੁੱਲ ਮਿਲਾ ਕੇ, ਇਹ ਕੈਂਪ ਬਹੁਤ ਹੀ ਯਾਦਗਾਰੀ ਹੋ ਨਿਬੜਿਆ।     Newsline Express 

Related Articles

Leave a Comment