???? ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿਚ ਵਿਸ਼ਾਲ “ਸ਼ਾਂਤੀ ਦੌੜ” ਦਾ ਆਯੋਜਨ se
ਪਟਿਆਲਾ, 27 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – lਬੀਤੇ ਦਿਨੀਂ ਪ੍ਰਜਾਪਤੀ ਬ੍ਰਹਮਕੁਮਾਰੀਜ ਇਸ਼ਵਰੀਯ ਵਿਸ਼ਵ ਵਿਦਿਆਲਿਆ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿਚ ਮਾਡਲ ਟਾਊਨ ਸੈਂਟਰ ਵੱਲੋਂ ਇਕ ਵਿਸ਼ਾਲ ਸ਼ਾਂਤੀ ਦੌੜ ” ਰਨ ਫਾਰ ਗੋਲਡਨ ਇਰਾ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਕਾਰੀ ਆਯੂਰਵੈਦਿਕ ਕਾਲਜ, ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਸਰਕਾਰੀ ਕੰਨਿਆਂ ਸਕੂਲ ਮਾਡਲ ਟਾਊਨ, ਫਿਟਨੈੱਸ ਯੋਗਾ ਕਲੱਬ ਨੇ ਭਾਗ ਲਿਆ। ਇਸ ਮੌਕੇ ਮਹੀਂਪਾਲ ਕੋਲੰਬੀਆ ਏਸ਼ੀਆ ਹਸਪਤਾਲ ਦੀ ਫ਼ਸਟ ਏਡ ਟੀਮ ਨੇ ਵੀ ਆਪਣਾ ਯੋਗਦਾਨ ਪਾਇਆ। ਵਿਸ਼ੇਸ਼ ਤੌਰ ‘ਤੇ ਬੀ ਕੇ ਸ਼ਾਂਤਾ ਦੀਦੀ, ਡੀਐੱਸਪੀ ਸਿਟੀ ਮੋਹਿਤ ਅਗਰਵਾਲ, ਗੋਪਾਲ ਸਿੰਗਲਾ ਮੈਂਬਰ ਪੀ ਪੀ ਐੱਸ ਸੀ, ਡਾ. ਅਨਿਲ ਗਰਗ ਨੇ ਸਾਂਝੇ ਤੌਰ ‘ਤੇ ਝੰਡੀ ਦਿਖਾ ਕੇ ਮੈਰਾਥਨ ਦੌੜ ਨੂੰ ਰਵਾਨਾ ਕੀਤਾ।ਇਸ ਦੌੜ ਵਿੱਚ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਨੇ ਹਿੱਸਾ ਵੀ ਲਿਆ।
ਇਹ ਦੌੜ ਮਾਡਲ ਟਾਊਨ ਸੈਂਟਰ ਤੋਂ ਸ਼ੁਰੂ ਹੋ ਕੇ ਥਾਪਰ ਕਾਲਜ ਜੇਲ੍ਹ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਦੁਖਨਿਵਾਰਨ ਸਾਹਬ, ਖੰਡਾ ਚੌਕ ਚਰਨ ਬਾਗ ਤੋਂ 22 ਨੰਬਰ ਫਾਟਕ ਹੁੰਦੇ ਹੋਏ ਮਾਡਲ ਟਾਊਨ ਸੈਂਟਰ ਵਿਖੇ ਪਹੁੰਚੀ।
ਸਮਾਗਮ ਦੇ ਅੰਤ ਵਿਚ ਜੇਤੂ ਟੀਮਾਂ ਨੂੰ ਬੀ ਕੇ ਸ਼ਾਂਤਾ ਦੀਦੀ, ਬੀ ਕੇ ਰਾਖੀ ਦੀਦੀ, ਬੀ ਕੇ ਸੰਜੇ ਸੂਦ, ਬੀ ਕੇ ਵਿੱਦਿਆ ਸਾਗਰ ਜੀ ਵੱਲੋਂ ਇਨਾਮ ਦਿੱਤੇ ਗਏ। ਪਹਿਲਾ ਸਥਾਨ ਪਰਵੇਸ਼, ਦੂਜਾ ਸਥਾਨ ਕਾਰਤਿਕ ਅਤੇ ਤੀਜਾ ਸਥਾਨ ਹਰੀਸ਼ ਨੇ ਪ੍ਰਾਪਤ ਕੀਤਾ। ਸਾਰੇ ਜੇਤੂ ਵਿਦਿਆਰਥੀਆਂ ਨੇ ਬਿਕਰਮ ਕਾਲਜ ਆਫ ਕਾਮਰਸ ਦੇ ਮੈਡਮ ਰਿਤਿਕਾ ਨਾਰੰਗ ਦੀ ਅਗਵਾਈ ਹੇਠ ਕਲੀਨ ਸਵੀਪ ਕੀਤਾ।