
???? ਪਟਿਆਲਾ ਵਿਖੇ ਭਗਵਾਨ ਸ੍ਰੀ ਜਗਨ ਨਾਥ ਯਾਤਰਾ 9 ਜੁਲਾਈ ਨੂੰ; ਪ੍ਰਭਾਤ ਫੇਰੀਆਂ ਸ਼ੁਰੂ
ਪਟਿਆਲਾ, 30 ਮਈ – ਸੁਨੀਤਾ ਵਰਮਾ, ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ੍ਰੀ ਜਗਨ ਨਾਥ ਯਾਤਰਾ ਧੂਮਧਾਮ ਨਾਲ ਆਯੋਜਿਤ ਕੀਤੀ ਜਾਵੇਗੀ ਜਿਸ ਸੰਬੰਧੀ ਤਿਆਰੀਆਂ ਪੂਰੇ ਜ਼ੋਰਾਂ ਉੱਤੇ ਕੀਤੀਆਂ ਜਾ ਰਹੀਆਂ ਹਨ। ਇਸ ਵਾਰੀ ਇਹ ਵਿਸ਼ਾਲ ਯਾਤਰਾ ਭਗਵਾਨ ਸ੍ਰੀ ਜਗਨ ਨਾਥ, ਸੁਭਧਰਾ ਅਤੇ ਬਲਬਧਰਾ ਜੀ ਦੇ ਵਿਸ਼ਾਲ ਰੱਥ ਦੇ ਨਾਲ 9 ਜੁਲਾਈ ਨੂੰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਤੋਂ ਹੀ ਸ਼ੁਰੂ ਹੋਵੇਗੀ ਜਦਕਿ ਪਟਿਆਲਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋ ਲੰਘਦੀ ਹੋਈ ਰਾਜਪੁਰਾ ਰੋਡ ਉਤੇ ਭਗਵਾਨ ਸ੍ਰੀ ਹਨੂੰਮਾਨ ਜੀ ਮੰਦਰ ਦੇ ਨਾਲ ਸਥਿਤ ਸਨਾਤਨ ਧਰਮ ਕੁਮਾਰ ਸਭਾ ਭਵਨ ਵਿਖੇ ਸਮਾਪਤ ਹੋਵੇਗੀ। ਇਸ ਵਿਸ਼ਾਲ ਸਮਾਗਮ ਅਤੇ ਯਾਤਰਾ ਦੀਆਂ ਤਿਆਰੀਆਂ ਦੇ ਨਾਲ ਨਾਲ ਪ੍ਰਭਾਤ ਫੇਰੀਆਂ ਵੀ ਸ਼ੁਰੂ ਹੋ ਗਈਆਂ ਹਨ। ਪਹਿਲੀ ਪ੍ਰਭਾਤ ਫੇਰੀ ਸਵੇਰੇ ਸਾਢੇ ਪੰਜ ਵਜੇ ਸਥਾਨਕ ਐਸ ਐਸ ਟੀ ਨਗਰ ਤੋਂ ਸ਼ੁਰੂ ਹੋਈ ਜੋਕਿ ਵੱਖ ਵੱਖ ਗਲੀ ਮੋਹਲਿਆਂ ਵਿਚੋਂ ਲੰਘਦੀ ਹੋਈ 885, ਇਸਕੋਨ ਸੈਂਟਰ, ਐਸ ਐਸ ਟੀ ਨਗਰ ਵਿਖੇ ਸੰਪੰਨ ਹੋਈ। ਇਸ ਦੌਰਾਨ ਸੰਗੀਤਮਈ ਭਜਨਾਂ ਵਿਚ ਮਸਤ ਸ਼ਰਧਾਲੂ ਨੇ ਨੱਚਦੇ ਗਾਉਂਦੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਅਸ਼ਵਨੀ ਗੋਇਲ, ਚੰਦਰ ਮੋਹਨ ਮਿੱਤਲ, ਵਿਨਤ ਬਾਂਸਲ, ਸੁਦਰਸ਼ਨ ਮਿੱਤਲ, ਬਲਜਿੰਦਰ ਜੀ, ਹਰਿੰਦਰ ਬਾਂਸਲ ਅਤੇ ਹੋਰ ਖਾਸ ਤੌਰ ਉੱਤੇ ਸ਼ਾਮਿਲ ਹੋਏ।
Newsline Express
देखो वीडियो ???????????? https://m.facebook.com/story.php?story_fbid=4849594075145548&id=485074314930901