???? ਸ੍ਰੀ ਖਾਟੂ ਸ਼ਿਆਮ ਮੰਦਰ ਤੋਂ ਵਿਸ਼ਾਲ ਨਿਸ਼ਾਨ ਯਾਤਰਾ ਆਯੋਜਿਤ
???? ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਅਤੇ ਰਾਸ਼ਟਰੀ ਬਜਰੰਗ ਦਲ ਵੱਲੋਂ ਜ਼ੋਰਦਾਰ ਸਵਾਗਤ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੀ ਖਾਟੂ ਸ਼ਿਆਮ ਮੰਦਿਰ ਗੁੜ ਮੰਡੀ ਪਟਿਆਲਾ ਵਿਖੇ ਨਰੇਸ਼ ਕੁਮਾਰ ਕਾਕਾ ਦੀ ਸੰਸਥਾ ਵੱਲੋਂ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਕੱਢੀ ਗਈ। ਇਸ ਦੌਰਾਨ ਆਰੀਆ ਸਮਾਜ ਚੌਂਕ ਨੇੜੇ ਸ੍ਰੀ ਸੱਤਿਆ ਨਰਾਇਣ ਮੰਦਿਰ ਦੇ ਬਾਹਰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਅਤੇ ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਪ੍ਰਧਾਨ ਅਸ਼ੀਸ਼ ਕਪੂਰ ਨੇ ਸ਼੍ਰੀ ਸ਼ਿਆਮ ਨਿਸ਼ਾਨ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਖਾਟੂ ਸ਼ਿਆਮ ਬਾਬਾ ਦਾ ਆਸ਼ੀਰਵਾਦ ਲਿਆ।

ਇਸ ਮੌਕੇ ਵਿਜੇ ਕਪੂਰ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਵਿੱਚ ਝੰਡੇ ਨੂੰ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਸ਼੍ਰੀ ਸ਼ਿਆਮ ਬਾਬਾ ਨੂੰ ਅਪਣੇ ਸੀਸ ਦਾ ਦਾਨ ਕਰਨ ਦੀ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ।

ਵਿਸ਼ਾਲ ਨਿਸ਼ਾਨ ਯਾਤਰਾ ਦੌਰਾਨ ਅਜੈ ਕਪੂਰ, ਰਾਸ਼ਟਰੀ ਬਜਰੰਗ ਦਲ ਤੋਂ ਪਰਵੀਨ ਮਲਹੋਤਰਾ, ਤਰਨ ਪਾਲ ਕੋਹਲੀ, ਸੰਜੀਵ ਮਿੰਟੂ, ਬਲਜੀਤ ਸਿੰਘ ਧੀਮਾਨ, ਰਮੇਸ਼ ਕੁਮਾਰ, ਰਵਿੰਦਰ ਕੁਮਾਰ, ਰਿਸ਼ਭ ਅਗਰਵਾਲ ਅਤੇ ਰਾਸ਼ਟਰੀ ਬਜਰੰਗ ਦਲ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। Newsline Express