newslineexpres

Home Latest News ???? ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਜਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ !

???? ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਜਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ !

by Newslineexpres@1

???? ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਜਾ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ !!

???? ਚੰਡੀਗੜ੍ਹ ਟਰੈਫਿਕ ਪੁਲਿਸ ਨੇ ਜਾਰੀ ਕੀਤੀ ਕਿਹੜੀ ਐਡਵਾਈਜ਼ਰੀ

ਚੰਡੀਗੜ੍ਹ, 9 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜੇਕਰ ਤੁਸੀਂ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਪੜ੍ਹਣੀ ਬਹੁਤ ਜ਼ਰੂਰੀ ਹੈ। ਸੈਕਟਰ 42/53 ਦੀ ਡਿਵਾਈਡਿੰਗ ਰੋਡ ਤੋਂ ਸੈਕਟਰ 43 ਵੱਲ ਵਿਕਾਸ ਮਾਰਗ 18 ਜੁਲਾਈ ਤੱਕ ਬੰਦ ਰਹੇਗਾ। ਇਸ ਸੰਬੰਧੀ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਮਾਰਗ ‘ਤੇ ਕੋਬਲ ਪੱਥਰ ਰੱਖਣ ਦਾ ਕੰਮ ਚੱਲ ਰਿਹਾ ਹੈ। ਇਹ ਪੱਥਰ ਮਿਡ ਬਲਾਕ ਪੈਦਲ ਕਰਾਸਿੰਗ ‘ਤੇ ਲਾਏ ਜਾ ਰਹੇ ਹਨ। ਇਸੇ ਲਈ ਸੈਕਟਰ 42/43/52/53 (ਜੰਕਸ਼ਨ ਨੰਬਰ 58) ਤੋਂ ਸੈਕਟਰ 43/44/51/52 (ਜੰਕਸ਼ਨ ਨੰਬਰ 59) ਨੂੰ ਆਉਣ ਵਾਲੀ ਸੜਕ 18 ਜੁਲਾਈ ਤੱਕ ਬੰਦ ਰਹੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਬਦਲਵੀਆਂ ਸੜਕਾਂ ਅਪਣਾਉਣ ਲਈ ਕਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
Newsline Express

Related Articles

Leave a Comment