???? ਲਗਾਤਾਰ 17 ਸਾਲ ਤੋਂ ਹਰ ਹਫ਼ਤੇ ਕੀਤਾ ਜਾ ਰਿਹਾ ਹੈ ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਵਿੰਗ ਵੱਲੋਂ ਸ੍ਰੀ ਹਨੂੰਮਾਨ ਚਾਲੀਸਾ
???? ਪੰਡਿਤ ਨਰੇਸ਼ ਨੇ ਦਿੱਤਾ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦਾ ਉਪਦੇਸ਼ : ਪਵਨ ਗੁਪਤਾ
ਪਟਿਆਲਾ, 19 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਸ਼ਿਵ ਸੈਨਾ ਹਿੰਦੁਸਤਾਨ ਦੇ ਧਾਰਮਿਕ ਵਿੰਗ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਹਰ ਮੰਗਲਵਾਰ ਦੀ ਤਰ੍ਹਾਂ ਹੀ ਇਸ ਮੰਗਲਵਾਰ ਨੂੰ ਵੀ ਉੱਤਰੀ ਭਾਰਤ ਦੇ ਪ੍ਰਸਿੱਧ ਮੰਦਰ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਆਸ ਪੀਠ ‘ਤੇ ਪ੍ਰਸਿੱਧ ਭਾਗਵਤ ਕਥਾ ਵਾਚਕ ਪੰਡਿਤ ਸ਼੍ਰੀ ਨਰੇਸ਼ ਸ਼ਰਮਾ ਜੀ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਪਰਮ ਭਗਤ ਸ਼੍ਰੀ ਹਨੂੰਮਾਨ ਜੀ ਦਾ ਵਿਸ਼ੇਸ਼ ਗੁਣਗਾਨ ਕੀਤਾ।
ਉਨ੍ਹਾਂ ਨੇ ਆਪਣੇ ਸੁਰੀਲੇ ਭਜਨਾਂ ਰਾਹੀਂ ਸ਼੍ਰੀ ਹਨੂੰਮਾਨ ਜੀ ਦੀ ਮਹਿਮਾ ਦਾ ਪ੍ਰਚਾਰ ਕੀਤਾ ਅਤੇ ਸ਼੍ਰੀ ਹਨੂੰਮਾਨ ਜੀ ਦੇ ਵਿਸ਼ੇਸ਼ ਰੂਪ ਦਾ ਵਰਣਨ ਕਰਦੇ ਹੋਏ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਸੇਵਾ ਕਰਦੇ ਹੋਏ ਉਨ੍ਹਾਂ ਨੇ ਕਦੇ ਵੀ ਇਸ ਗੱਲ ‘ਤੇ ਮਾਣ ਨਹੀਂ ਕੀਤਾ ਕਿ ਉਨ੍ਹਾਂ ਵਰਗੀ ਸੇਵਾ ਹੋਰ ਕੋਈ ਨਹੀਂ ਕਰ ਸਕਦਾ। ਪਰ ਭਗਵਾਨ ਸ਼੍ਰੀ ਰਾਮ ਜੀ ਦੀ ਸਭ ਤੋਂ ਔਖੀ ਸੇਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਹ ਸੇਵਾ ਇਸ ਲਈ ਕਰ ਸਕਿਆ ਹਾਂ ਕਿਉਂਕਿ ਮੇਰੇ ‘ਤੇ ਭਗਵਾਨ ਸ਼੍ਰੀ ਰਾਮ ਜੀ ਦੀ ਵਿਸ਼ੇਸ਼ ਕਿਰਪਾ ਹੈ। ਇਸ ਯੁੱਗ਼ ਵਿੱਚ ਉਨ੍ਹਾਂ ਵਰਗਾ ਸਵਾਮੀ ਭਗਤ ਬਣਨਾ ਬਹੁਤ ਔਖਾ ਹੈ।
ਪੰਡਿਤ ਨਰੇਸ਼ ਜੀ ਨੇ ਆਪਣੇ ਉਪਦੇਸ਼ਾਂ ਵਿੱਚ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਸਾਨੂੰ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਮੰਦਰਾਂ ਵਿੱਚ ਉਂਗਲ ਫੜ ਕੇ ਲੈ ਕੇ ਜਾਣਾ ਚਾਹੀਦਾ ਹੈ ਅਤੇ ਨੌਜਵਾਨ ਪੀੜ੍ਹੀ ਆਪਣੇ ਧਰਮ ਗ੍ਰੰਥਾਂ ਰਾਹੀਂ ਜੋੜਨ ਦਾ ਯਤਨ ਕਰੇ, ਧਰਮ ਸ਼ਾਸਤਰ ਦਾ ਗਿਆਨ ਕਰੇ। ਜੇਕਰ ਗਿਆਨ ਦੀ ਸਮਝ ਹੋਵੇਗੀ ਤਾਂ ਉਸ ਨੂੰ ਆਪਣੇ ਜੀਵਨ ਵਿੱਚ ਕਦੇ ਵੀ ਆਤਮ ਹੱਤਿਆ ਕਰਨ ਦੀ ਲੋੜ ਨਹੀਂ ਪਵੇਗੀ। ਭਗਵਾਨ ਸ਼੍ਰੀ ਰਾਮ ਜੀ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਿਰਪਾ ਦੇ ਨਾਲ ਉਹ ਆਪਣੇ ਜੀਵਨ ਦੇ ਔਖੇ ਹਾਲਾਤਾਂ ਨਾਲ ਜੂਝੇਗਾ ਅਤੇ ਇੱਕ ਯੋਗ ਮਨੁੱਖ ਦੇ ਮਾਰਗ ‘ਤੇ ਅੱਗੇ ਵਧਣ ਦੇ ਯੋਗ ਹੋ ਜਾਵੇਗਾ।
ਸ਼੍ਰੀ ਪਵਨ ਗੁਪਤਾ, ਰਾਸ਼ਟਰੀ ਚੇਅਰਮੈਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਨੇ ਵਿਸ਼ੇਸ਼ ਤੌਰ ‘ਤੇ ਆਏ ਸਾਰੇ ਹਿੰਦੂ ਸ਼ਖਸੀਅਤਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਦੇ ਚੇਅਰਮੈਨ ਸਵਤੰਤਰ ਰਾਜ ਪਾਸੀ ਵੀ ਹਾਜ਼ਰ ਸਨ।
ਇਸ ਤੋਂ ਬਾਅਦ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕੀਤਾ ਗਿਆ ਅਤੇ ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕਰਨ ਉਪਰੰਤ ਸ਼੍ਰੀ ਹਨੂੰਮਾਨ ਜੀ ਨੂੰ ਪ੍ਰਸ਼ਾਦ ਭੇਟ ਕੀਤਾ ਗਿਆ ਅਤੇ ਸਾਰੇ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਇਸ ਮੌਕੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸਮੂਹ ਅਧਿਕਾਰੀ ਅਤੇ ਸੇਵਾਦਾਰ ਹਾਜ਼ਰ ਸਨ।
???? ਸ੍ਰੀ ਰਾਮਾਇਣ ਜੀ ਦੇ ਨਾਮ ਉਤੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜੇਲ੍ਹ ਭੇਜਣ ਵਾਲੇ ਸਨਾਤਨੀ ਯੋਧਿਆਂ ਦਾ ਸ਼ਿਵ ਸੈਨਾ ਹਿੰਦੁਸਤਾਨ ਨੇ ਕੀਤਾ ਸਨਮਾਨ
ਅੱਜ ਦੇ ਇਸ ਸਮਾਰੋਹ ਮੌਕੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਪਵਨ ਗੁਪਤਾ ਜੀ ਨੇ ਵਿਸ਼ੇਸ਼ ਤੌਰ ‘ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਪੱਤਰਕਾਰ ਅਸ਼ੋਕ ਵਰਮਾ ਦਾ ਸਨਮਾਨ ਕੀਤਾ। ਸ਼੍ਰੀ ਰਾਮਾਇਣ ਜੀ ਦੇ ਨਾਮ ਉਤੇ ਹਿੰਦੂ ਦੇਵੀ ਦੇਵਤਾਵਾਂ ਦੀ ਬੇਅਦਬੀ ਤੇ ਅਪਮਾਨ ਕਰ ਵਾਲੇ ਦੋਸ਼ੀ ਵਿਅਕਤੀ ਨੂੰ ਜੇਲ੍ਹ ‘ਚ ਬੰਦ ਕਰਵਾਉਣ ਲਈ ਲੰਬਾ ਸੰਘਰਸ਼ ਕਰਨ ਵਾਲੇ ਪੱਤਰਕਾਰ ਅਸ਼ੋਕ ਵਰਮਾ ਅਤੇ 40 ਸਨਾਤਨੀ ਯੋਧਿਆਂ ਦੀ ਅਗਵਾਈ ਵਿੱਚ ਭੁੱਖ ਹੜਤਾਲ ਅਤੇ ਸੰਘਰਸ਼ ਕਰਨ ਵਾਲੇ ਪੱਤਰਕਾਰ ਅਨੁਰਾਗ ਸ਼ਰਮਾ, ਐਡਵੋਕੇਟ ਦੇਵੇਂਦਰ ਰਾਜਪੂਤ, ਕੁਸ਼ਲ ਚੋਪੜਾ, ਕਾਮਰਾਜ ਕਪੂਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਮਾਤਾ ਸ੍ਰੀ ਕਾਲੀ ਦੇਵੀ ਜੀ ਦਾ ਆਸ਼ੀਰਵਾਦ ਰੂਪੀ ਚੁਨਰੀ ਦੇ ਕੇ ਸਮੂਹ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਸਨਮਾਨ ਕੀਤਾ।
(ਜ਼ਿਕਰਯੋਗ ਹੈ ਕਿ ਸ੍ਰੀ ਰਾਮਾਇਣ ਜੀ ਦੇ ਨਾਮ ਉਤੇ ਬੇਅਦਬੀ ਕਰਨ ਵਾਲਾ ਦੋਸ਼ੀ ਸਰਬਜੀਤ ਓਖਲਾ ਪਿਛਲੇ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ।)
ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਧਰਮ ਪ੍ਰੇਮੀ, ਸਨਾਤਨੀ ਅਜਿਹੀਆਂ ਹੀ ਕੁੱਝ ਵਿਸ਼ੇਸ਼ ਸ਼ਖਸੀਅਤਾਂ ਹੀ ਹੁੰਦੀਆਂ ਹਨ ਜੋਕਿ ਧਰਮ ਤੇ ਸਮਾਜ ਲਈ ਸੰਘਰਸ਼ ਕਰਦੀਆਂ ਹਨ ਅਤੇ ਦੇਸ਼ ਦੀ ਸ਼ਾਂਤੀ ਵਿੱਚ ਸਹਿਯੋਗ ਦਿੰਦੀਆਂ ਹਨ।
Newsline Express
