ਪਟਿਆਲਾ ਜ਼ਿਲ੍ਹੇ ‘ਚ 24 ਕੋਰੋਨਾ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 17 ਜੁਲਾਈ – ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਅੱਜ ਜਿਲ੍ਹੇ ਵਿੱਚ 24 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 17 ਪਟਿਆਲਾ ਸ਼ਹਿਰ, 2 ਨਾਭਾ ਅਤੇ ਇੱਕ-ਇੱਕ ਕੇਸ ਬਲਾਕ ਭਾਦਸੋਂ, ਸ਼ੁਤਰਾਣਾ, ਕੌਲੀ, ਕਾਲੋਮਾਜਰਾ ਅਤੇ ਦੁਧਨਸਾਧਾਂ ਨਾਲ ਸਬੰਧਤ ਹਨ। ਇਸ ਸਮੇਂ ਕੁੱਲ਼ ਐਕਟਿਵ ਕੇਸਾਂ ਦੀ ਗਿਣਤੀ 137 ਹਨ।