???? ਡੇਰਾ ਸਿਰਸਾ ਮੁੱਖੀ ਵੱਲੋਂ ਨਾਂ ਲਏ ਬਿਨਾ ਸਿੱਖ ਸੰਗਠਨਾਂ ਨੂੰ ਚੈਲੰਜ
????ਕਿਹਾ – ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਹੀ ਛੁਡਵਾ ਦਿਓ
ਚੰਡੀਗੜ੍ਹ, 5 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੇ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਆਪਣੇ ਸਤਿਸੰਗ ਦੌਰਾਨ ਨਸ਼ਾ ਛੁਡਾਉਣ ਦੇ ਨਾਂ ‘ਤੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ। ਕਿਸੇ ਦਾ ਨਾਮ ਨਾ ਲੈਂਦੇ ਹੋਏ ਡੇਰਾ ਮੁਖੀ ਰਾਮ ਰਹੀਮ ਨੇ ਕਿਹਾ ਹੈ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਹੀ ਛੁਡਵਾ ਦਿਓ। ਉਨ੍ਹਾਂ ਨੇ ਬੇਸ਼ੱਕ ਕਿਸੇ ਦਾ ਨਾਮ ਨਹੀਂ ਲਿਆ ਹੈ, ਪਰ ਉਨ੍ਹਾਂ ਦਾ ਇਸ਼ਾਰਾ ਅਤੇ ਚੁਣੌਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਹੈ ਕਿਉਂਕਿ SGPC ਅਤੇ ਸਿੱਖ ਜਥੇਬੰਦੀਆਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀਆਂ ਹਨ। ਦੂਜੇ ਪਾਸੇ 29 ਜਨਵਰੀ ਨੂੰ ਬਠਿੰਡਾ ਦੇ ਸਲਾਬਤਪੁਰਾ ਵਿੱਚ ਸਿੱਖ ਜਥੇਬੰਦੀਆਂ ਨੇ ਰਾਮ ਰਹੀਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਰਾਮ ਰਹੀਮ ਨੇ ਕਿਹਾ ਕਿ ਅਸੀਂ ਆਪਣੇ 6 ਕਰੋੜ ਪ੍ਰੇਮੀਆਂ ਦਾ ਨਸ਼ਾ ਛੁਡਵਾ ਦਿੱਤਾ। ਉਨ੍ਹਾਂ ਕਿਹਾ ਕਿ 10-20 ਫੀਸਦੀ ਸ਼ਰਾਬ, ਚਰਸ, ਚਿੱਟਾ, ਅਫੀਮ ਖਾਣ ਵਾਲੇ ਆਏ ਅਤੇ ਰਾਮ ਨਾਮ ਨਾਲ ਜੁੜੇ ਜੋਕਿ ਅੱਜ ਉਹ ਸੇਵਾ ਕਰ ਰਹੇ ਹਨ ਤੇ ਉਹ ਅੱਵਲ ਦਰਜੇ ਦੇ ਸ਼ਰਧਾਲੂ ਬਣੇ ਹੋਏ ਹਨ।
Newsline Express