???? ਪੰਜਾਬ ‘ਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦਾ ਵਿਸਥਾਰ ਤੇਜੀ ਨਾਲ, ਅੰਮ੍ਰਿਤਸਰ ‘ਚ ਹੋਈ ਵਿਸ਼ੇਸ਼ ਬੈਠਕ
???? ਪੰਜਾਬ ਵਿਚ ਵੱਧਦੀ ਖਾਲਿਸਤਾਨੀ ਗਤੀਵਿਧੀਆਂ ‘ਤੇ ਲਗਾਮ ਲਗਾਏ ਮਾਨ ਸਰਕਾਰ ; ਪ੍ਰੀਸ਼ਦ
???? ਜੇਕਰ ਸਰਕਾਰ ਨੇ ਸਮੇਂ ਸਿਰ ਸਮਾਜ ਵਿਰੋਧੀ ਤਾਕਤਾਂ ‘ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਖ਼ਤਰਾ : ਵਿਜੇ ਕਪੂਰ
ਪਟਿਆਲਾ/ਅੰਮ੍ਰਿਤਸਰ, 25 ਜੁਲਾਈ- ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਰਾਸ਼ਟਰੀ ਬਜਰੰਗ ਦਲ ਦਾ ਵਿਸਥਾਰ ਪੰਜਾਬ ਵਿਚ ਜ਼ੋਰਾਂ ‘ਤੇ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਲੋਕ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨਾਲ ਜੁੜ ਰਹੇ ਹਨ। ਅੰਮ੍ਰਿਤਸਰ ਮਹਾਨਗਰ ਦੀ ਇਕ ਵਿਸ਼ੇਸ਼ ਮੀਟਿੰਗ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਸੰਗਠਨ ਮੰਤਰੀ ਰਾਮਾਨੰਦ, ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਸਿੰਘ ਭਾਰਦਵਾਜ, ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੀ ਅਗਵਾਈ ਹੇਠ ਮਯੂਰ ਹੋਟਲ, ਜੀਟੀ ਰੋਡ, ਅੰਮ੍ਰਿਤਸਰ ਵਿਖੇ ਹੋਈ। ਬੈਠਕ ਵਿਚ ਹਿੰਦੂ ਹੈਲਪਲਾਈਨ ਦੇ ਸੂਬਾ ਪ੍ਰਧਾਨ ਅਤੇ ਅੰਮ੍ਰਿਤਸਰ ਮਹਾਨਗਰ ਦੇ ਪ੍ਰਧਾਨ ਕਪਿਲ ਦੇਵ ਸ਼ਰਮਾ, ਇੰਡੀਆ ਹੈਲਪਲਾਈਨ ਦੇ ਸੂਬਾ ਪ੍ਰਧਾਨ ਡਾ. ਪ੍ਰਹਿਲਾਦ ਦੁੱਗਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸੰਗਠਨ ਮੰਤਰੀ ਰਾਮਾਨੰਦ ਵੱਲੋਂ ਪੂਰੇ ਪੰਜਾਬ ਰਾਜ ਵਿੱਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਵਿਸਥਾਰ ਦੀ ਜਾਣਕਾਰੀ ਦਿੱਤੀ ਗਈ। ਵਿਜੇ ਸਿੰਘ ਭਾਰਦਵਾਜ ਨੇ ਦੱਸਿਆ ਕਿ ਇਹ ਜਥੇਬੰਦੀ ਕਿਉਂ ਬਣਾਈ ਗਈ ਅਤੇ ਕਿਵੇਂ ਪੰਜਾਬ ਦੇ ਹਿੰਦੂਆਂ ਨੇ ਆਪਣੇ ਹਿੱਤਾਂ ਦੀ ਰਾਖੀ ਸਤਿਕਾਰ ਨਾਲ ਕਰਨੀ ਹੈ। ਭਾਰਦਵਾਜ ਨੇ ਕਿਹਾ ਕਿ ਅੰਤਰਰਾਸ਼ਟਰੀ ਪ੍ਰੀਸ਼ਦ ਦਾ ਹਰ ਇਕ ਮੈਂਬਰ ਧਰਮ ਦੀ ਸੇਵਾ ਲਈ ਸਮਰਪਿਤ ਹੈ।
ਵਿਜੇ ਕਪੂਰ ਨੇ ਪੰਜਾਬ ਵਿੱਚ ਮੁੜ ਤੋਂ ਅੱਤਵਾਦ ਦੇ ਉਭਾਰ ਦੀ ਚੇਤਾਵਨੀ ਅਤੇ ਸੁਚੇਤ ਹੋਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਪ੍ਰੀਸ਼ਦ ਦੇ ਮੈਂਬਰਾਂ ਨਾਲ ਆਪਣੀ ਅੱਤਵਾਦ ਵਿਰੁੱਧ ਲੜਾਈ ਦੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ। ਵਿਜੇ ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਵਿੱਚ ਸ਼ਾਂਤੀ ਬਹਾਲ ਕਰਨ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਕਪੂਰ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਮੌਜੂਦਾ ਸਮੇਂ ‘ਚ ਖਾਲਿਸਤਾਨ ਸਮਰਥਕਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਜੇਕਰ ਸਰਕਾਰ ਨੇ ਸਮੇਂ ਸਿਰ ਉਨ੍ਹਾਂ ‘ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲਾ ਸਮਾਂ ਪੰਜਾਬ ਲਈ ਸਹੀ ਨਹੀਂ ਹੋਵੇਗਾ।
ਅੰਮ੍ਰਿਤਸਰ ਮਹਾਨਗਰ ਵਿਚ ਸੰਗਠਨ ਦੇ ਵਿਸਥਾਰ ਲਈ ਨਵੇਂ ਐਲਾਨ ਕੀਤੇ ਗਏ, ਜਿਸ ਵਿਚ ਦਿਲੀਪ ਮਹਾਜਨ ਨੂੰ ਉਪ-ਪ੍ਰਧਾਨ, ਯੋਗੇਸ਼ ਸ਼ਰਮਾ ਨੂੰ ਉਪ-ਪ੍ਰਧਾਨ, ਜਤਿਨ ਪੁਰੀ ਨੂੰ ਅੰਮ੍ਰਿਤਸਰ ਮਹਾਨਗਰ ਦਾ ਸਹਿ-ਮੰਤਰੀ, ਕਮਲ ਸ਼ਰਮਾ ਨੂੰ ਸਹਿ-ਮੰਤਰੀ, ਰਾਕੇਸ਼ ਪੰਡਿਤ ਨੂੰ ਅੰਮ੍ਰਿਤਸਰ ਮਹਾਨਗਰ ਰਾਸ਼ਟਰੀ ਬਜਰੰਗ ਦਲ ਦਾ ਪ੍ਰਧਾਨ ਬਣਾਇਆ ਗਿਆ। ਇਸ ਮੀਟਿੰਗ ਵਿਚ ਮਯੂਰ ਹੋਟਲ ਦੇ ਮਾਲਕ ਅਤੇ ਬ੍ਰਾਹਮਣ ਸਭਾ ਦੇ ਮੁਖੀ ਚੰਦਰਸ਼ੇਖਰ ਸ਼ਰਮਾ, ਆਲ ਇੰਡੀਆ ਅੱਤਵਾਦ ਪੀੜਤ ਸੰਗਠਨ ਦੇ ਮੁਖੀ ਬੋਧਰਾਜ ਹਸਤੀਰ, ਪਵਨ ਮਿੱਤਲ, ਚੰਦਨ ਸ਼ਰਮਾ, ਦੀਪਕ ਬਹਿਲ, ਮੋਹਿਤ ਗੁਲਾਟੀ ਅਤੇ ਪ੍ਰਮੋਦ ਕੁਮਾਰ ਬਬਲਾ (ਕੌਂਸਲਰ) ਅਤੇ ਅਨਿਲ ਸ਼ਰਮਾ ਸੇਵਾ ਮੁਕਤ ਪੁਲਸ ਇੰਸਪੈਕਟਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।