???? ਪੰਜਾਬ ਵਿੱਚੋਂ ਹਟਾਏ ਜਾਣਗੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ
???? ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਨੂੰ ਛੱਡ ਬਾਕੀ ਸਾਰਿਆਂ ਵਿੱਚੋਂ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਹਟਾਉਣ ਲਈ ਪ੍ਰਪੋਜ਼ਾਲ ਤਿਆਰ
???? ਦੇਖੋ ਪੱਤਰ ਦੀ ਕਾਪੀ
????????????
Newsline Express
ਚੰਡੀਗੜ੍ਹ/ ਪਟਿਆਲਾ, 27 ਜੁਲਾਈ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਵੱਖ ਵੱਖ ਜ਼ਿਲ੍ਹਿਆਂ ਵਿਚ ਸ਼ਹਿਰੀ ਵਿਕਾਸ ਲਈ ਲਗਾਏ ਵਧੀਕ ਡਿਪਟੀ ਕਮਿਸ਼ਨਰਾਂ ਦੇ ਅਹੁਦੇ ਵਾਧੂ ਬੋਝ ਹੋਣ ਦੀ ਗੱਲ ਸਮਝ ਆ ਗਈ ਹੈ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਇਨ੍ਹਾਂ ਅਹੁਦਿਆਂ ਨੂੰ ਪੰਜਾਬ ਵਿੱਚੋਂ ਹੌਲੀ ਹੌਲੀ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ ਸੰਬੰਧੀ ਪ੍ਰਪੋਜ਼ਲ ਤਿਆਰ ਕਰ ਲਈ ਹੈ। ਫਿਲਹਾਲ 6 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਮੁਹਾਲੀ ਨੂੰ ਛੱਡ ਕੇ ਬਾਕੀ ਸਾਰੇ 17 ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ) ਨੂੰ ਹਟਾ ਦਿੱਤਾ ਜਾਵੇਗਾ। ਇਹਨਾਂ ਸਾਰਿਆਂ ਦੇ ਅਹੁਦੇ ਹੁਣ ਏਡੀਸੀ ਜਨਰਲ ਜਾਂ ਮਿਉਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰਾਂ ਨੂੰ ਸੌਂਪੀ ਜਾ ਸਕਦੇ ਹਨ।
Newsline Express