newslineexpres

Home ਮੁੱਖ ਪੰਨਾ ਅਨਮੋਲ ਗਗਨ ਮਾਨ ਤੋ ਬਾਅਦ ਡਿਪਟੀ ਸਪੀਕਰ ਵੀ ਕੋਰੋਨਾ ਦੀ ਚਪੇਟ ‘ਚ

ਅਨਮੋਲ ਗਗਨ ਮਾਨ ਤੋ ਬਾਅਦ ਡਿਪਟੀ ਸਪੀਕਰ ਵੀ ਕੋਰੋਨਾ ਦੀ ਚਪੇਟ ‘ਚ

by Newslineexpres@1

ਅਨਮੋਲ ਗਗਨ ਮਾਨ ਤੋ ਬਾਅਦ ਡਿਪਟੀ ਸਪੀਕਰ ਵੀ ਕੋਰੋਨਾ ਦੀ ਚਪੇਟ ‘ਚ

ਚੰਡੀਗੜ, 30 ਜੁਲਾਈ – ਨਿਊਜ਼ਲਾਈਨ ਐਕਸ੍ਪ੍ਰੈਸ – ਪੰਜਾਬ ਵਿੱਚ ਕਰੋਨਾ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਬੀਤੇ ਦਿਨ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕੋਰੋਨਾ ਸੰਕਰਮਿਤ ਪਾਈ ਗਈ ਹੈ। ਹੁਣ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੌੜੀ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਡਿਪਟੀ ਸਪੀਕਰ ਰੌੜੀ ਨੇ ਟਵੀਟ ਕਰਕੇ ਲਿਖਿਆ ਕਿ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੈਂ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਮੇਰੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਕੋਈ ਲੱਛਣ ਮਹਿਸੂਸ ਕਰਦੇ ਹਨ ਤਾਂ ਉਹ ਕੋਵਿਡ-19 ਲਈ ਆਪਣਾ ਟੈਸਟ ਕਰਵਾਉਣ। ਇਸ ਤੋਂ ਪਹਿਲਾਂ ਜੇਲ੍ਹ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸੰਪਰਕ ਵਿਚ ਆਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਇਕਾਂਤਵਾਸ ਵਿਚ ਹਨ।

Related Articles

Leave a Comment