newslineexpres

Home GAMES ਅੰਕਿਤ ਅਰੋੜਾ ਦੀ ਯਾਦ ਵਿੱਚ ਖੇਡ ਮੁਕਾਬਲੇ ਕਰਵਾਉਣਾ ਚੰਗਾ ਉਪਰਾਲਾ : ਵਿਪਿਨ ਸ਼ਰਮਾ

ਅੰਕਿਤ ਅਰੋੜਾ ਦੀ ਯਾਦ ਵਿੱਚ ਖੇਡ ਮੁਕਾਬਲੇ ਕਰਵਾਉਣਾ ਚੰਗਾ ਉਪਰਾਲਾ : ਵਿਪਿਨ ਸ਼ਰਮਾ

by Newslineexpres@1

ਅੰਕਿਤ ਅਰੋੜਾ ਦੀ ਯਾਦ ਵਿੱਚ ਖੇਡ ਮੁਕਾਬਲੇ ਕਰਵਾਉਣਾ ਚੰਗਾ ਉਪਰਾਲਾ : ਵਿਪਿਨ ਸ਼ਰਮਾ

ਪਟਿਆਲਾ, 30 ਅਗਸਤ – ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਆਪਣੇ ਬੇਟੇ ਦੀ ਯਾਦ ਵਿੱਚ ਵਿਜੈ ਅਰੋੜਾ ਅਤੇ ਅਲਕਾ ਅਰੋੜਾ ਵਲੋਂ ਪੰਜਾਬ ਖੇਡ ਦਿਵਸ ਮੌਕੇ ਅੰਤਰ ਸਕੂਲ ਖੇਡ ਮੁਕਾਬਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਚਮਚ ਨਿੰਬੂ, ਬੋਰੀ ਰੇਸ, ਬੂਟਾਂ ਦੇ ਤਸਮੇ ਬੰਨਕੇ ਜੰਪ ਰੇਸ, ਪਿੱਠੂ ਰੇਸ ਅਤੇ ਸ਼ਟਲ ਡਰਿੱਲ ਦੋੜ ਰਾਹੀਂ ਪੰਜਾਬ ਪੇਂਡੂ ਖੇਡਾਂ ਨੂੰ ਸੁਰਜੀਤ ਕੀਤਾ ਗਿਆ। 18 ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਪ੍ਰਦਰਸ਼ਨ ਕਰਨ‌ ਦੇ‌ ਅਵਸਰ ਮਿਲੇ ਅਤੇ ਖੇਡ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਹ ਵਿਚਾਰ ਸਮਾਗਮ ਦੇ ਮੁੱਖ ਮਹਿਮਾਨ ਅਤੇ ਸਕੂਲ ਦੇ ਪ੍ਰਧਾਨ ਵੀਪਿਨ ਸ਼ਰਮਾ ਨੇ ਉਦਘਾਟਨ ਕਰਦੇ ਹੋਏ ਪ੍ਰਗਟ ਕੀਤੇ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ, ਸਾਬਕਾ ਪੁਲਿਸ ਅਫਸਰ ਗੁਰਜਾਪ ਸਿੰਘ, ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇੰਜ: ਅੰਕਿਤ ਅਰੋੜਾ ਦੀ ਯਾਦ ਵਿੱਚ ਅਲਕਾ ਅਰੋੜਾ ਪਰਿਵਾਰ ਵਲੋਂ ਸੈਂਕੜੇ ਵਿਦਿਆਰਥੀਆਂ ਨੂੰ ਖ਼ੁਸ਼ੀਆਂ ਸਨਮਾਨ ਅਤੇ ਆਪਣੇ ਹੁਨਰ ਦੇ ਪ੍ਰਦਰਸ਼ਨ ਕਰਨ ਦੇ ਅਵਸਰ ਪ੍ਰਦਾਨ ਕੀਤੇ ਗਏ ਹਨ।

ਮੁਕਾਬਲਿਆਂ ਦੀ ਸ਼ੁਰੂਆਤ ਮਾਰਚ ਪਾਸਟ ਪ੍ਰੇਡ ਨਾਲ ਹੋਈ ਜਿਸ ਵਿੱਚ ਵੀਰ ਹਕੀਕਤ ਰਾਏ ਸਕੂਲ ਦੇ ਐਨ ਸੀ ਸੀ, ਸਕਾਊਟ ਗਾਈਡਜ਼, ਐਨ ਐਸ ਐਸ ਦੇ ਵਿਦਿਆਰਥੀਆਂ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਸਕੂਲਾਂ ਦੇ ਖਿਡਾਰੀਆਂ ਨੇ ਸਕੂਲ ਬੈਨਰਜ ਰਾਹੀਂ ਪ੍ਰੈਡ ਵਿੱਚ ਭਾਗ ਲਿਆ ਅਤੇ ਵਿਜੈ ਅਰੋੜਾ ਅਤੇ ਅਲਕਾ ਅਰੋੜਾ ਨੂੰ ਸਲਾਮੀ ਦਿੱਤੀ। ਦੀਪਕ ਸੋਨੀ ਸਕੂਲ ਸਪੋਰਟਸ ਅਧਿਆਪਕ, ਥਾਨੇਦਾਰ ਗੁਰਜਾਪ ਸਿੰਘ, ਕਾਕਾ ਰਾਮ ਵਰਮਾ, ਉਪਕਾਰ ਸਿੰਘ ਅਤੇ ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਸਕਾਉਟ ਗਾਈਡਜ਼ ਐਨ ਸੀ ਸੀ ਅਤੇ ਐਨ ਐਸ ਐਸ ਵੰਲਟੀਅਰਾਂ ਨੇ ਰੱਲ ਕੇ ਮੁਕਾਬਲੇ ਕਰਵਾਏ ਅਤੇ ਜੇਤੂ 40 ਵਿਦਿਆਰਥੀਆਂ, ਆਏ ਹੋਏ ਸਾਰੇ ਅਧਿਆਪਕਾਂ ਅਤੇ ਜੱਜਾਂ ਨੂੰ ਅਲਕਾ ਅਰੋੜਾ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿੱਚ ਸਰਵੋਤਮ ਇਨਾਮ ਜੇਤੂ ਵੀਰ ਹਕੀਕਤ ਰਾਏ ਸਕੂਲ ਨੂੰ ਸਰਵੋਤਮ ਇਨਾਮ ਜਿੱਤਣ ਤੇ ਰਨਿੰਗ ਟਰਾਫੀ ਪ੍ਰਦਾਨ ਕੀਤੀ ਗਈ। ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੰਤੋਸ਼ ਗੋਇਲ ਨੂੰ ਦੂਸਰੇ ਅਤੇ ਐਸ ਆਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਬਾਂਸਲ ਅਤੇ ਸਕਾਲਰਜ਼‌ ਪਬਲਿਕ ਸਕੂਲ ਰਾਜਪੁਰਾ ਦੇ ਡਾਇਰੈਕਟਰ ਨੰੀ ਤੀਸਰੇ ਨੰਬਰ ਤੇ ਇਨਾਮ ਜਿੱਤਣ ਲਈ ਅੰਕਿਤ ਅਰੋੜਾ ਯਾਦਗਾਰੀ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ।

Related Articles

Leave a Comment