newslineexpres

Home ਪੰਜਾਬ ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

by Newslineexpres@1

ਪੰਜਾਬ ਦੇ ਸੂਕਲਾਂ ਦਾ ਬਦਲਿਆ ਸਮਾਂ, ਭਲਕੇ ਤੋਂ ਸਾਢੇ 8 ਵਜੇ ਲੱਗਣਗੇ ਸਕੂਲ

ਚੰਡੀਗੜ੍ਹ, 30 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਬਦਲਣ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਮੌਸਮ ‘ਚ ਆਈ ਤਬਦੀਲੀ ਕਾਰਨ ਕੱਲ ਭਾਵ 1 ਅਕਤੂਬਰ ਤੋਂ 31 ਅਕਤੂਬਰ ਤਕ ਸਾਰੇ ਪ੍ਰਾਇਮਰੀ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ ਸਾਢੇ 8 ਵਜੇ ਕਰ ਦਿੱਤਾ ਹੈ, ਜਦਕਿ ਛੁੱਟੀ ਢਾਈ ਵਜੇ ਹੋਇਆ ਕਰੇਗੀ।
ਇਸ ਤੋਂ ਇਲਾਵਾ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵੀ ਸਮਾਂ ਬਦਲਿਆ ਹੈ। ਹੁਣ ਸਾਰੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ 8 ਵਜੇ ਖੁੱਲ੍ਹਿਆ ਕਰਨਗੇ, ਜਦਕਿ 2.50 ਵਜੇ ਛੁੱਟੀ ਹੋਇਆ ਕਰੇਗੀ।
ਇਕ ਨਵੰਬਰ ਤੋਂ 28 ਫਰਵਰੀ ਤਕ ਟਾਈਮਿੰਗ ਵੱਖਰੀ ਰਹੇਗੀ। ਇਕ ਨਵੰਬਰ ਤੋਂ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤਕ ਲੱਗਣਗੇ ਜਦਕਿ ਸਮੂਹ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 9 ਵਜੇ ਤੋਂ ਦੁਪਹਿਰੇ 3.20 ਤਕ ਲੱਗਣਗੇ।

Related Articles

Leave a Comment