ਪੰਜਾਬ ਦੇ ਸਰਕਾਰੀ ਕਰਚਾਰੀਆਂ ਵਲੋਂ 5 ਦਿਨ ਹੜਤਾਲ, ਪੂਰਾ ਹਫ਼ਤਾ ਕੰਮ ਰਹੇਗਾ ਪੂਰੀ ਤਰ੍ਹਾਂ ਬੰਦ
ਪਟਿਆਲਾ, 10 ਅਕਤੂਬਰ – ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਸਰਕਾਰੀ ਦਫਤਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀ 10 ਅਕਤੂਬਰ ਤੋਂ 5 ਦਿਨਾਂ ਲਈ ਮੁਕੰਮਲ ਹੜਤਾਲ ‘ਤੇ ਚਲੇ ਗਏ ਹਨ। ਸੂਬੇ ਦੇ ਮਨਿਸਟਰੀਅਲ ਮੁਲਾਜ਼ਮਾਂ ਵਲੋਂ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ‘ਤੇ ਜਾਣ ਨਾਲ ਸੂਬੇ ਦੇ ਵੱਖ-ਵੱਖ ਸਰਕਾਰੀ ਦਫਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਵਿਖੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੇਸਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਪੇਂਡਿੰਗ ਮੰਗਾਂ ਪੰਜਾਬ ਸਰਕਾਰ ਤੁਰੰਤ ਮੰਨ ਕੇ ਲਾਗੂ ਕਰਵਾਏ।
ਜੇਕਰ ਇਹ ਹੜਤਾਲ 5 ਦਿਨ ਚਲਦੀ ਰਹੀ ਤਾਂ ਪੂਰਾ ਹਫ਼ਤਾ ਹੀ ਆਮ ਜਨਤਾ ਪ੍ਰੇਸ਼ਾਨ ਹੋ ਜਾਵੇਗੀ।
*Newsline Express*