newslineexpres

Joe Rogan Podcasts You Must Listen
Home Political ???? ਸ਼ੈਰੀ ਰਿਆੜ ਨੇ ਪਿੰਗਲਾ ਆਸ਼ਰਮ ਵਿਖੇ ਮਨਾਇਆ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ

???? ਸ਼ੈਰੀ ਰਿਆੜ ਨੇ ਪਿੰਗਲਾ ਆਸ਼ਰਮ ਵਿਖੇ ਮਨਾਇਆ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ

by Newslineexpres@1

???? ਸ਼ੈਰੀ ਰਿਆੜ ਨੇ ਪਿੰਗਲਾ ਆਸ਼ਰਮ ਵਿਖੇ ਮਨਾਇਆ ਨਵਜੋਤ ਸਿੰਘ ਸਿੱਧੂ ਦਾ ਜਨਮਦਿਨ

???? ਸਿੱਧੂ ਦੀ ਜਲਦ ਰਿਹਾਈ ਅਤੇ ਚੰਗੀ ਸਿਹਤ ਲਈ ਸੰਗਤਾਂ ਨਾਲ ਕੀਤੀ ਅਰਦਾਸ

ਪਟਿਆਲਾ, 20 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਿੱਧੂ ਪਰਿਵਾਰ ਦੇ ਬਹੁਤ ਨਜ਼ਦੀਕੀ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਸਨੌਰ ਪਿੰਗਲਾ ਆਸ਼ਰਮ ਵਿਖੇ ਨਵਜੋਤ ਸਿੱਧੂ ਦਾ ਜਨਮਦਿਨ ਮਰੀਜਾਂ ਨੂੰ ਭੋਜਨ ਛਕਾ ਕੇ ਮਨਾਇਆ। ਇਸ ਮੌਕੇ ਉਹਨਾਂ ਕਿਹਾ ਕਿ ਭਾਵੇਂ ਅੱਜ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿਚ ਹਨ, ਪਰ ਕਰੋੜਾਂ ਹੀ ਪੰਜਾਬੀਆਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਹਨ। ਸ਼ੈਰੀ ਰਿਆੜ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਅਜਿਹੀ ਸਾਫ ਸੁਥਰੀ ਛਵੀ ਵਾਲੇ ਇਮਾਨਦਾਰ ਨੇਤਾ ਹਨ ਜਿਹਨਾਂ ਨੇ ਪੰਜਾਬ ਖਾਤਿਰ ਪਹਿਲਾਂ ਰਾਜ ਸਭਾ ਛੱਡੀ, ਫੇਰ ਟੀ.ਵੀ ਤੋਂ ਹੋਣ ਵਾਲੀ ਸਾਲਾਨਾ 25-30 ਕਰੋੜ ਦੀ ਆਮਦਨ ਛੱਡੀ ਅਤੇ ਉਨ੍ਹਾਂ ਤੋਂ ਇਲਾਵਾ, ਉਨ੍ਹਾਂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਤੇ ਸਪੁੱਤਰ ਕਰਨ ਸਿੱਧੂ ਨੇ ਵੀ ਸਰਕਾਰ ‘ਚ ਮਿਲ ਰਹੇ ਵੱਡੇ ਅਹੁਦੇ ਨੂੰ ਠੋਕਰ ਮਾਰੀ ਅਤੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਮਿਆਂ ‘ਤੇ ਕਈ ਸਰਕਾਰਾਂ ਆਈਆਂ, ਪਰ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੀ ਸਿੱਖ ਕੌਮ ਦੀ ਸੱਭ ਤੋਂ ਵੱਡੀ ਮੰਗ ਕਿਸੇ ਨੇ ਪੂਰੀ ਨਹੀਂ ਕੀਤੀ, ਜੋਕਿ ਆਖਰ ਵਿੱਚ ਇਹ ਕੰਮ ਵੀ ਨਵਜੋਤ ਸਿੰਘ ਸਿੱਧੂ ਜੀ ਦੇ ਹਿੱਸੇ ਆਇਆ ਅਤੇ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁਲਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਸਿੱਧੂ ਸ਼ੈਰੀ ਨੇ ਅੱਗੇ ਕਿਹਾ ਕਿ ਅੱਜ ਤਕ ਕਿਸੇ ਸਟੇਜ ਤੋਂ ਜਾਂ ਕਿਤੇ ਹੋਰ ਨਵਜੋਤ ਸਿੰਘ ਸਿੱਧੂ ਨੇ ਇਸ ਯੋਗਦਾਨ ਨੂੰ ਜਤਾਇਆ ਤਕ ਨਹੀਂ। ਸਮੁੱਚੀ ਕੌਮ ਤੇ ਪੰਜਾਬੀ ਇਸ ਯੋਗਦਾਨ ਲਈ ਨਵਜੋਤ ਸਿੰਘ ਸਿੱਧੂ ਤੇ ਹਮੇਸ਼ਾ ਮਾਣ ਕਰਦੇ ਹਨ। ਉਨ੍ਹਾਂ ਨੇ ਆਪਣੀ ਕਮਾਈ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਘਰ ਦਾ ਕਿੰਨੇ ਚਿਰ ਤੋਂ ਬਕਾਇਆ ਲੱਖਾਂ ਦਾ ਬਿਜਲੀ ਦਾ ਬਿੱਲ ਵੀ ਭਰਿਆ। ਸ਼ੈਰੀ ਰਿਆੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਤੇ ਪੰਜਾਬੀਅਤ ਦੇ ਹੱਕ ਦੀ ਗੱਲ ਕਰਨ ਵਾਲੇ ਅਤੇ ਸੱਚ ਨਾਲ ਖੜ੍ਹਣ ਵਾਲੇ ਇਮਾਨਦਾਰ ਨੇਤਾ ਹਨ। ਪਿਛਲੀ ਸਰਕਾਰਾਂ ਦੇ ਨੁਮਾਇੰਦਿਆਂ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਤੇ ਕੁੱਟਣ ਦੀ ਰਾਜਨੀਤੀ ਕੀਤੀ ਅਤੇ ਪੰਜਾਬ ਦੇ ਸਿਰ ਵੱਡਾ ਕਰਜ ਚੜ੍ਹਾਇਆ ਅਤੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਮਾਫੀਏ ਸ਼ੁਰੂ ਕੀਤੇ ਜੋ ਅੱਜ ਵੀ ਸਰਗਰਮ ਹਨ, ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦਾ ਨੁਕਸਾਨ ਕੀਤਾ ਅਤੇ ਚੰਗੇ ਕੰਮ ਕਰਨ ਵਾਲੇ ਦੇ ਰਾਹ ਵਿੱਚ ਅੜਿੱਕਾ ਬਣੇ, ਜੇਕਰ ਕਿਸੇ ਚੰਗੇ ਨੇਤਾ ਨੇ ਕੋਈ ਚੰਗਾ ਕੰਮ ਕਰਨਾ ਚਾਹਿਆ ਤਾਂ ਉਸ ਉੱਤੇ ਝੂਠਾ ਕੇਸ ਚਲਾ ਦਿੱਤਾ ਗਿਆ।
ਸਿੱਧੂ ਨੇ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਹਰ ਰੋਜ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਮਜਬੂਰਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਨੌਜਵਾਨਾਂ ਨੂੰ ਆਪਣਾ ਭਵਿੱਖ ਸੁਰੱਖਿਅਤ ਨਹੀਂ ਦਿਸ ਰਿਹਾ ਜਿਸ ਕਰਕੇ ਨੌਜਵਾਨਾਂ ਦਾ ਰੁਝਾਨ ਬਾਹਰ ਵੱਲ ਵਧਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਉਡੀਕ ਕਰ ਰਹੇ ਹਨ ਕਿ ਕਦੋਂ ਸਾਡੇ ਹਰਮਨ ਪਿਆਰੇ ਨੇਤਾ ਜੇਲ੍ਹ ‘ਚੋਂ ਬਾਹਰ ਆਉਣ ਤੇ ਨਿਧੱੜਕ ਹੋ ਕੇ ਸਾਡੀ ਆਵਾਜ਼ ਚੁੱਕਣ। ਸ਼ੈਰੀ ਰਿਆੜ ਨੇ ਕਿਹਾ ਕਿ ਹਰ ਪੰਜਾਬੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਲਈ ਅਰਦਾਸ ਕਰ ਰਿਹਾ ਹੈ ਤੇ ਸੱਚ ਦੀ ਜਿੱਤ ਹੀ ਹੋਵੇਗੀ।
ਇਸ ਮੌਕੇ ਸ਼ਮਸ਼ੇਰ ਸਿੰਘ ਸਨੌਰ, ਕਾਲਾ ਸਨੌਰ, ਲਵਲੀ ਬਹਾਦਰਗੜ੍ਹ, ਗੁਰਦਿੱਤ ਹੈਰੀ, ਗੁਰਪ੍ਰੀਤ ਸਿੰਘ, ਜਤਿੰਦਰ ਮਿੱਠੂਮਾਜਰਾ, ਜਸਵੀਰ ਸਨੌਰ, ਗੁਰਵਰਿੰਦਰ ਸਨੌਰੀਆ ਅਤੇ ਹੋਰ ਵੀ ਆਗੂ ਮੌਜੂਦ ਸਨ।
Newsline Express

Related Articles

Leave a Comment