newslineexpres

Home Chandigarh ਰਾਜਪਾਲ ਨੇ ਪੀ.ਪੀ.ਐੱਸ ਨਾਭਾ ਦੇ 62ਵੇਂ ਸਥਾਪਨਾ ਵਿੱਚ ਕੀਤੀ ਸ਼ਿਰਕਤ

ਰਾਜਪਾਲ ਨੇ ਪੀ.ਪੀ.ਐੱਸ ਨਾਭਾ ਦੇ 62ਵੇਂ ਸਥਾਪਨਾ ਵਿੱਚ ਕੀਤੀ ਸ਼ਿਰਕਤ

by Newslineexpres@1

ਰਾਜਪਾਲ ਨੇ ਪੀ.ਪੀ.ਐੱਸ ਨਾਭਾ ਦੇ 62ਵੇਂ ਸਥਾਪਨਾ ਵਿੱਚ ਕੀਤੀ ਸ਼ਿਰਕਤ

ਨਾਭਾ, 21 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸਿੱਖਿਆ ਖੇਤਰ ਦਾ ਮਾਣ ਸਿੱਖਿਆ ਸੰਸਥਾ ਪੀ.ਪੀ.ਐਸ ਨਾਭਾ ਦਾ 62ਵਾਂ ਸਥਾਪਨਾ ਦਿਵਸ ਯਾਦਗਾਰੀ ਹੋ ਨਿਬੜਿਆ। ਮੁੱਖ ਸਮਾਗਮ ਸਕੂਲ ਦੇ ਮੇਨ ਗਰਾਂਊਡ ਵਿਖੇ ਹੋਇਆ ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਸ਼ਾਨਦਾਰ ਪਰੇਡ ਨਾਲ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ।

ਘੋੜ—ਸਵਾਰੀ, ਐਰੋਬਿਕਸ ਅਤੇ ਬੈਂਡ ਡਿਸਪਲੇ ਦਾ ਵੀ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ।
ਸਕੂਲ ਹੈਡਮਾਸਟਰ ਡਾ. ਡੀ.ਸੀ. ਸ਼ਰਮਾਂ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਆਏ ਹੋਏ
ਮਹਿਮਾਨਾਂ ਨੂੰ ਸਕੂਲ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸਮਾਗਮ ਦੌਰਾਨ
ਸਕੂਲ ਦੇ ਬੈਚ 1969 ਦੇ ਪੁਰਾਣੇ ਵਿਦਿਆਰਥੀ ਸ਼੍ਰੀ ਸੁਮਨ ਕਾਂਤ ਮੁੰਜ਼ਾਲ (ਐਸ-165) ਨੂੰ ਰੋਲ ਆਫ਼
ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਪ੍ਰੀਤਮ ਸਿੰਘ ਗਿੱਲ ਨੂੰ ਲਾਈਫ਼ਟਾਈਮ ਅਚੀਵਮੈਂਟ
ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀਆਂ ਉਪਲੱਬਧੀਆਂ ਬਦਲੇ
ਸਰਟੀਫਿਕੇਟ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਾਲ 2020 ਦੀ ਕੌਕ ਹਾਊਸ ਟਰਾਫ਼ੀ
ਜਮਨਾ ਹਾਊਸ ਦੇ ਨਾਮ ਰਹੀ। ਮੁੱਖ ਮਹਿਮਾਨ ਨੇ ਪੀ.ਪੀ.ਐਸ ਦੁਆਰਾ ਪੇਸ਼ ਕੀਤੇ ਪ੍ਰੋਗਰਾਮ ਲਈ
ਵਿਦਿਆਰਥੀਆਂ ਅਤੇ ਸਟਾਫ਼ ਦੀ ਖੂਬ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੀ.ਪੀ.ਐਸ
ਨਾਭਾ ਵਰਗੇ ਸਕੂਲਾਂ ਵਿੱਚ ਪੜ੍ਹ ਕੇ ਮਿਹਨਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਸਕੂਲ ਹੈਡਮਾਸਟਰ ਨੇ
ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ
ਕੀਤਾ ਜਿਨ੍ਹਾਂ ਦੀ ਬਦੌਲਤ ਸਕੂਲ ਦਾ ਸਥਾਪਨਾ ਦਿਵਸ ਸਫ਼ਲਤਾ ਪੂਰਵਕ ਨੇਪਰੇ ਚੜਿ੍ਆ। ਸਮਾਗਮ ਦੇ
ਅੰਤ ਵਿੱਚ ਸਕੂਲ ਹੈਡ ਗਰਲ ਨੈਨਾ ਬਾਠ ਨੇ ਸਕੂਲ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

Related Articles

Leave a Comment