ਵਟਸਐਪ ਸਰਵਰ ਹੋਇਆ ਡਾਊਨ!
ਨਵੀਂ ਦਿੱਲੀ 25 ਅਕਤੂਬਰ – ਦੁਨੀਆ ਦਾ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਡਾਊਨ ਹੋ ਗਿਆ ਹੈ। ਭਾਰਤ ‘ਚ ਕਈ ਲੋਕ ਇਸ ਨੂੰ ਐਕਸੈੱਸ ਨਹੀਂ ਕਰ ਪਾ ਰਹੇ। ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ‘ਚ ਪਰੇਸ਼ਾਨੀ ਹੋ ਰਹੀ ਹੈ। ਵਟਸਐੱਪ ਡਾਊਨ ਹੋਣ ਦੀ ਸ਼ਿਕਾਇਤ ਲੋਕ ਟਵਿਟਰ ‘ਤੇ ਵੀ ਕਰ ਰਹੇ ਹਨ। ਵਟਸਐਪ ਐਪ ਸੇਵਾ ਅੱਜ ਦੁਪਹਿਰ ਨੂੰ ਅਚਾਨਕ ਬੰਦ ਹੋ ਗਈ। ਇਸ ਤੋਂ ਬਾਅਦ ਗਾਹਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਚਾਨਕ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਪਾ ਰਹੇ ਹਨ ਅਤੇ ਨਾ ਹੀ ਰਿਸੀਵ ਕਰ ਪਾ ਰਹੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਇਸ ਮਾਮਲੇ ‘ਤੇ ਵਟਸਐਪ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।