newslineexpres

Home ਪੰਜਾਬ ???? ਪਟਿਆਲਾ ਵਿੱਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਮੁੱਖ ਦਫਤਰ ਦਾ ਰਾਸ਼ਟਰੀ ਪ੍ਰਧਾਨ ਡਾ ਪ੍ਰਵੀਨ ਭਾਈ ਤੋਗੜੀਆ ਨੇ ਕੀਤਾ ਉਦਘਾਟਨ

???? ਪਟਿਆਲਾ ਵਿੱਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਮੁੱਖ ਦਫਤਰ ਦਾ ਰਾਸ਼ਟਰੀ ਪ੍ਰਧਾਨ ਡਾ ਪ੍ਰਵੀਨ ਭਾਈ ਤੋਗੜੀਆ ਨੇ ਕੀਤਾ ਉਦਘਾਟਨ

by Newslineexpres@1

???? ਪਟਿਆਲਾ ਵਿੱਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਮੁੱਖ ਦਫਤਰ ਦਾ ਰਾਸ਼ਟਰੀ ਪ੍ਰਧਾਨ ਡਾ ਪ੍ਰਵੀਨ ਭਾਈ ਤੋਗੜੀਆ ਨੇ ਕੀਤਾ ਉਦਘਾਟਨ

???? ਪਰਸ਼ੂਰਾਮ ਸੈਨਾ ਪੰਜਾਬ ਨੇ ਵੀ ਕੀਤਾ ਪ੍ਰਵੀਨ ਤੋਗੜੀਆ ਦਾ ਸਨਮਾਨ

???? ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਤੋਂ ਸਾਧਵੀ ਭੈਣਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਕੀਤਾ ਗੁਣਗਾਨ

ਪਟਿਆਲਾ, 15 ਨਵੰਬਰ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਪਣੇ ਚਿਰ ਪਰਿਚਿਤ ਅੰਦਾਜ਼ ਲਈ ਦੁਨੀਆ ਭਰ ਵਿਚ ਜਾਣੇ ਜਾਂਦੇ ਅੰਤਰ-ਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਡਾ ਪ੍ਰਵੀਨ ਭਾਈ ਤੋਗੜੀਆ ਰਾਸ਼ਟਰੀ ਹਿੰਦੂ ਸੰਮੇਲਨ ਦੌਰਾਨ 3 ਦਿਨ ਪਟਿਆਲਾ ਵਿਚ ਰਹੇ।
ਪ੍ਰੀਸ਼ਦ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੀ ਅਗਵਾਈ ਵਿਚ ਆਯੋਜਿਤ ਅਖਿਲ ਭਾਰਤੀ ਹਿੰਦੂ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਡਾ. ਪ੍ਰਵੀਨ ਭਾਈ ਤੋਗੜੀਆ ਨੇ ਆਰੀਆ ਸਮਾਜ ਨੇੜੇ ਕੱਚਾ ਪਟਿਆਲਾ ਰੋਡ ‘ਤੇ ਵਿਜੈ ਕਪੂਰ ਵਲੋਂ ਬਣਾਏ ਪ੍ਰੀਸ਼ਦ ਦੇ ਪੰਜਾਬ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਸ਼੍ਰੀ ਕ੍ਰਿਸ਼ਨ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿੱਥੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰ ਮਹਿਲ ਦੀਆਂ ਸਾਧਵੀ ਭੈਣਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਮਨਮੋਹਕ ਗੁਣਗਾਨ ਕੀਤਾ ਗਿਆ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਜੈ ਕਪੂਰ ਨੇ ਕਿਹਾ ਕਿ ਆਰੀਆ ਸਮਾਜ ਚੌਂਕ ਵਿਚ ਸੈਂਕੜੇ ਕਾਰਕੁੰਨਾਂ ਨੇ ਹਿੰਦ ਦੇ ਸ਼ੇਰ ਡਾ ਪ੍ਰਵੀਨ ਭਾਈ ਤੋਗੜੀਆ ਦਾ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਤੋਗੜੀਆ ਨੇ ਪ੍ਰੀਸ਼ਦ ਦੇ ਵਰਕਰਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਅਗਲੇ ਛੇ ਮਹੀਨਿਆਂ ਦਾ ਟੀਚਾ ਵੀ ਦਿੱਤਾ। ਸਨਾਤਨ ਧਰਮ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਐਡਵੋਕੇਟ ਦੇਵੀਦਾਸ ਸ਼ਰਮਾ, ਬਾਬਾ ਅਖਿਲੇਸ਼ ਸ਼ਾਰਦਾ ਨੇ ਡਾ ਪ੍ਰਵੀਨ ਭਾਈ ਤੋਗੜੀਆ ਨੂੰ ਸਨਮਾਨਿਤ ਕੀਤਾ।
ਪ੍ਰਵੀਨ ਤੋਗੜੀਆ ਨੇ ਪੰਜਾਬ ਵਿਚ ਅੱਤਵਾਦ ਦੇ ਸਮੇਂ ਹਿੰਦੂਤਵ ਦੀ ਜੋਤ ਜਗਾਉਣ ਵਾਲੇ ਪਵਨ ਸ਼ਰਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਭਰਾ ਸੰਤੋਸ਼ ਸ਼ਰਮਾ ਅਤੇ ਸਾਥੀ ਕੁਲਦੀਪ ਸਾਗਰ, ਤਰਸੇਮ ਕੁਮਾਰ ਸੇਮੀ, ਕ੍ਰਿਸ਼ਨ ਕੁਮਾਰ ਬੁੱਧੂ, ਜਤਿੰਦਰ ਵੋਹਰਾ ਨੂੰ ਸਨਮਾਨਿਤ ਕੀਤਾ।
ਤੋਗੜੀਆ ਨੇ ਕਿਹਾ ਕਿ ਪਟਿਆਲਾ ਵਿਖੇ ਹੋਈ ਆਲ ਇੰਡੀਆ ਹਿੰਦੂ ਕਾਨਫਰੰਸ ਦੀ ਸਫਲਤਾ ਵਿਜੇ ਕਪੂਰ, ਵਿਜੇ ਸਿੰਘ ਭਾਰਦਵਾਜ, ਸੁਧੀਰ ਕੱਕੜ, ਬਲਵੀਰ ਕ੍ਰਿਸ਼ਨ ਗਰਗ, ਹਿੰਦੂ ਆਗੂ ਰਜਿੰਦਰ ਕੁਮਾਰ ਆਨੰਦ, ਦਰਵੇਸ਼ ਗੋਇਲ, ਬਲਜੀਤ ਸਿੰਘ ਧੀਮਾਨ, ਪ੍ਰਦੀਪ ਪਜਨੀ, ਅਸ਼ੀਸ਼ ਕਪੂਰ, ਅਸ਼ੀਸ਼ ਗੋਇਲ, ਦੀਪਕ ਗੋਲੂ, ਰਾਜੇਸ਼ ਮੀਨਾ, ਆਨੰਦ ਪ੍ਰਕਾਸ਼ ਗੁਪਤਾ, ਸਾਹਿਲ ਖੰਨਾ ਅਤੇ ਹੋਰ ਸਾਥੀ ਵਰਕਰਾਂ ਨੂੰ ਜਾਂਦੀ ਹੈ।
Newsline Express

Related Articles

Leave a Comment