newslineexpres

Home Fitness 1 ਜਨਵਰੀ ਤੋਂ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਰ ਵਿਚ Android ਫੋਨ ਲਿਜਾਣਾ ਹੋ ਸਕਦੈ ਬੈਨ

1 ਜਨਵਰੀ ਤੋਂ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਰ ਵਿਚ Android ਫੋਨ ਲਿਜਾਣਾ ਹੋ ਸਕਦੈ ਬੈਨ

by Newslineexpres@1

????1 ਜਨਵਰੀ ਤੋਂ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਰ ਵਿਚ Android ਫੋਨ ਲਿਜਾਣਾ ਹੋ ਸਕਦੈ ਬੈਨ

ਪੁਰੀ, 8 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਕੁਝ ਦਿਨ ਪਹਿਲਾ ਉੱਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਵਿਚ ਮੋਬਾਈਲ ਲਿਜਾਣ ‘ਤੇ ਪਾਬੰਦੀ ਲਗਾਈ ਗਈ ਸੀ। ਉਸ ‘ਤੋਂ ਬਾਅਦ ਹੁਣ ਪੁਰੀ ਦੇ ਜਗਨਨਾਥ ਮੰਦਰ ਪ੍ਰਸ਼ਾਸਨ (SJTA) ਨੇ ਮੰਦਰ ਦੇ ਅੰਦਰ ਐਂਡਰਾਇਡ ਫੋਨ ਲਿਜਾਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਮੰਦਰ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਮੰਦਰ ਦੇ ਅੰਦਰ ਸ਼ਰਧਾਲੂ ਅਤੇ ਸੇਵਕ ਦੋਵਾਂ ਨੂੰ ਹੀ ਐਂਡਰਾਇਡ ਫੋਨ ਲਿਜਾਣ ‘ਤੇ ਬੈਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਗਨਨਾਥ ਮੰਦਰ ਦੇ ਪੁਲਿਸ ਕਮਾਂਡਰ ਅਧਿਕਾਰਤ ਸੰਚਾਰ ਲਈ ਸਿਰਫ਼ ਇਕ ਐਂਡਰਾਇਡ ਫੋਨ ਦਾ ਇਸਤੇਮਾਲ ਕਰ ਸਕਦੇ ਸਨ। ਇਸਦੇ ਨਾਲ ਹੀ ਸੇਵਾਦਾਰਾਂ ਨੂੰ ਆਮ ਗੈਰ ਐਂਡਰਾਇਡ ਮੋਬਾਇਲ ਫੋਨ ਨਾਲ ਮਨਜ਼ੂਰੀ ਦਿੱਤੀ ਜਾਵੇਗੀ। ਜ਼ਿਕਯੋਗ ਹੈ ਕਿ ਮੰਦਰ ਦੇ ਇਸ ਪ੍ਰਸਤਾਵ ਨੂੰ 15 ਦਸੰਬਰ ਨੂੰ ਹੋਣ ਵਾਲੀ ਮੰਦਰ ਪ੍ਰਬੰਧਕ ਕਮੇਟੀ ਦੀ ਬੈਠਕ ਵਿਚ ਰੱਖਿਆ ਜਾਵੇਗਾ। ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਕ ਜਨਵਰੀ ਤੋਂ ਪਾਬੰਦੀ ਪ੍ਰਭਾਵੀ ਹੋ ਜਾਵੇਗੀ। ਦੱਸਣਯੋਗ ਹੈ ਕਿ ਇਹ ਆਦੇਸ਼ ਸ਼ਰਧਾਲੂਆਂ ਵਲੋਂ ਚੋਰੀ-ਚੋਰੀ ਤਸਵੀਰਾਂ ਲੈਣ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਤੋਂ ਬਾਅਦ ਲਿਆ ਗਿਆ ਹੈ।

Related Articles

Leave a Comment