ਨਿਊਜ਼ਲਾਈਨ ਐਕਸਪ੍ਰੈਸ – ਕੁੜੀਆਂ ਅਤੇ ਔਰਤਾਂ ਨੂੰ ਸਮਾਜ ਵਿੱਚ ਇੱਕ ਉੱਚਾ ਦਰਜਾ ਦਿੱਤਾ ਜਾਂਦਾ ਹੈ, ਪਰ ਕਈ ਵਾਰ ਉਨ੍ਹਾਂ ਨੂੰ ਵਿਰੋਧੀ ਅਨਸਰਾਂ ਵੱਲੋਂ ਛੇੜਛਾੜ, ਅਸ਼ਲੀਲ ਇਸ਼ਾਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਤੇ ਭੱਦੀਆਂ ਟਿੱਪਣੀਆਂ ਵੀ ਸੁਣਨੀਆਂ ਪੈਂਦੀਆਂ ਹਨ। ਹੁਣ ਨੈਸ਼ਨਲ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ (NCIB) ਵੱਲੋਂ ਇਕ ਖਾਸ ਕਦਮ ਚੁਕਿਆ ਗਿਆ ਹੈ। NCIB ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਇੱਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ ‘ਚ NCIB ਨੇ ਛੇੜਛਾੜ ਨਾਲ ਜੁੜੇ ਕਾਨੂੰਨ ਅਤੇ ਨਿਯਮਾਂ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ।
ਟਵੀਟ ‘ਚ ਲਿਖਿਆ ਗਿਆ ਹੈ ਕਿ ‘ਜੇਕਰ ਕੋਈ ਵਿਅਕਤੀ ਕਿਸੇ ਔਰਤ ਨੂੰ ਅਵਾਰਾ, ਮਾਲ, ਛੰਮਕ-ਛੱਲੋ, ਆਈਟਮ, ਚੁੜੈਲ, ਕਲਮੁਹੀ, ਚਰਿੱਤਰਹੀਣ ਵਰਗੇ ਸ਼ਬਦਾਂ ਨਾਲ ਸੰਬੋਧਿਤ ਕਰਦਾ ਹੈ ਜਾਂ ਅਸ਼ਲੀਲ ਇਸ਼ਾਰੇ ਕਰਦਾ ਹੈ, ਜਿਸ ਨਾਲ ਉਸ ਦੀ ਸ਼ਾਨ ਦਾ ਨਿਰਾਦਰ ਹੋਵੇ, ਤਾਂ ਉਸ ਨੂੰ IPC ਦੀ ਧਾਰਾ 509 ਤਹਿਤ 3 ਸਾਲ ਤੱਕ ਦੀ ਜੇਲ੍ਹ/ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।’
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ
ਜਾਣਕਾਰੀ ਅਨੁਸਾਰ ਇਹ ਟਵੀਟ NCIB ਨੇ 16 ਦਸੰਬਰ ਨੂੰ ਕੀਤਾ ਹੈ। IPC ਦੀ ਧਾਰਾ 509 ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਕਿਸੇ ਔਰਤ ਦੀ ਨਿਮਰਤਾ ਜਾਂ ਸ਼ਰਮ ਦਾ ਅਪਮਾਨ ਕਰਦਾ ਹੈ ਜਾਂ ਬੋਲਦਾ ਹੈ, ਤਾਂ ਉਸ ਵਿਰੁੱਧ ਧਾਰਾ 509 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ‘ਚ ਦੋਸ਼ੀ ਨੂੰ 3 ਸਾਲ ਦੀ ਕੈਦ ਅਤੇ ਜੁਰਮਾਨਾ ਹੁੰਦਾ ਹੈ। ਕਈ ਵਾਰ ਜੁਰਮਾਨਾ ਅਤੇ ਸਜ਼ਾ ਦੋਵੇ ਹੋ ਸਕਦੇ ਹਨ।