newslineexpres

Home International ???? ਪਾਕਿਸਤਾਨ ਵਿੱਚ ਨਹੀਂ ਉਡੇਗੀ ਕੋਈ ਪਤੰਗ ; ਸੁਪਰੀਮ ਕੋਰਟ ਦੇ ਆਦੇਸ਼

???? ਪਾਕਿਸਤਾਨ ਵਿੱਚ ਨਹੀਂ ਉਡੇਗੀ ਕੋਈ ਪਤੰਗ ; ਸੁਪਰੀਮ ਕੋਰਟ ਦੇ ਆਦੇਸ਼

by Newslineexpres@1

???? ਪਾਕਿਸਤਾਨ ਵਿੱਚ ਨਹੀਂ ਉਡੇਗੀ ਕੋਈ ਪਤੰਗ ; ਸੁਪਰੀਮ ਕੋਰਟ ਦੇ ਆਦੇਸ਼

ਚੰਡੀਗੜ੍ਹ, 10 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪਾਕਿਸਤਾਨ ‘ਚ ਪਤੰਗਾਂ ਉਡਾਉਣ ਦੇ ਸ਼ੌਕੀਨ ਇਸ ਵਾਰ ਵੀ ਪਤੰਗਬਾਜ਼ੀ ਦਾ ਲੁਤਫ਼ ਨਹੀਂ ਉਠਾ ਸਕਣਗੇ। ਪਾਕਿਸਤਾਨੀ ਸੁਪਰੀਮ ਕੋਰਟ ਨੇ ਪਤੰਗਬਾਜ਼ੀ ‘ਤੇ ਸਖ਼ਤੀ ਨਾਲ ਪਾਬੰਦੀ ਲਗਾਏ ਜਾਣ ਦੇ ਹੁਕਮ ਜਾਰੀ ਕਰਦਿਆਂ ਪਤੰਗ ਤੇ ਡੋਰ ਵੇਚਣ ਵਾਲਿਆਂ ਸਮੇਤ ਪਤੰਗਾਂ ਉਡਾਉਣ ਵਾਲਿਆਂ ਵਿਰੁੱਧ ਵੀ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਪਾਕਿ ਸੁਪਰੀਮ ਕੋਰਟ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਪਤੰਗਬਾਜ਼ੀ ਦੌਰਾਨ ਚੀਨ ਦੀ ਬਣੀ ਰਸਾਇਣ ਜਾਂ ਧਾਤੂ ਤਾਰ ਵਾਲੀ ਡੋਰ ਦੀ ਵਰਤੋਂ ਕਰਨ ਨਾਲ ਦੀ ਇਨਸਾਨੀ ਜਾਨਾਂ ਦੇ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਕਿਸੇ ਨੂੰ ਵੀ ਪਤੰਗਬਾਜ਼ੀ ਕਰਦਿਆਂ ਇਨਸਾਨੀ ਜਾਨਾਂ ਨਾਲ ਖੇਡਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
Newsline Express

Related Articles

Leave a Comment