newslineexpres

Home Information ???? ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ‘ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ਼ਾਨਦਾਰ ਸਵਾਗਤ

???? ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ‘ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ਼ਾਨਦਾਰ ਸਵਾਗਤ

by Newslineexpres@1

???? ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ‘ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ਼ਾਨਦਾਰ ਸਵਾਗਤ

???? ਪਵਨ ਗੁਪਤਾ ਨੇ ਸਨੌਰ ਵਿਖੇ ਵੀ ਕੀਤੀ ਪੂਜਾ ਅਰਚਨਾ

   ਪਟਿਆਲਾ, 18 ਅਕਤੂਬਰ   – ਨਿਊਜ਼ਲਾਈਨ ਐਕਸਪ੍ਰੈਸ –   ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ‘ਤੇ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਪਟਿਆਲਾ ਦੇ ਕਿਲਾ ਚੌਕ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵਿਸ਼ਾਲ ਲੰਗਰ ਵੀ ਲਗਾਇਆ ਗਿਆ।  ਇਸ ਸੋਭਾ ਯਾਤਰਾ ਦੇ ਸਵਾਗਤੀ ਪ੍ਰੋਗਰਾਮ ਵਿੱਚ ਸ਼੍ਰੀ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਇਸ ਪ੍ਰੋਗਰਾਮ ਦਾ ਸੰਚਾਲਨ ਸ਼੍ਰੀ ਰਾਜੇਸ਼ ਕੌਸ਼ਿਕ ਗੱਗੀ ਪ੍ਰਧਾਨ ਉੱਤਰੀ ਭਾਰਤ ਸ਼ਿਵ ਸੈਨਾ ਹਿੰਦੁਸਤਾਨ ਅਤੇ ਸ਼੍ਰੀ ਰੋਹਿਤ ਅਟਵਾਲ ਜਿਲ੍ਹਾ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਯੁਵਾ ਸੈਨਾ ਪਟਿਆਲਾ ਨੇ ਸਾਂਝੇ ਤੌਰ ‘ਤੇ ਕੀਤਾ।  ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੇ ਇਸ ਸ਼ੋਭਾ ਯਾਤਰਾ ਦੌਰਾਨ ਪਟਿਆਲਾ ਦੇ ਕਿਲਾ ਚੌਂਕ ਵਿਖੇ ਸਟੇਜ ਲਗਾ ਕੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਆਗੂਆਂ ਨੇ ਸਮੂਹ ਝਾਕੀਆਂ ਅਤੇ ਵਾਲਮੀਕਿ ਸਮਾਜ ਦੇ ਸੀਨੀਅਰ ਆਗੂਆਂ ਨੂੰ ਪਟਕੇ ਪਾ ਕੇ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ।  ਇਸ ਮੌਕੇ ‘ਤੇ ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ, ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਤੀ ਸ਼ਰਧਾ ਅਤੇ ਸ਼ੁਕਰਾਨੇ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅੱਜ ਦੇ ਸ਼ੋਭਾ ਯਾਤਰਾ ਵਿਚ ਵੱਖ-ਵੱਖ ਝਾਕੀਆਂ ਨੂੰ ਦੇਖ ਕੇ ਧਰਮ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਇਆ ਹੈ ਅਤੇ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਤੀ ਸ਼ਰਧਾ ਵਧੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਬਾਲਮੀਕੀ ਜੀ ਵੱਲੋਂ ਲਿਖੀ ਗਈ ਸ਼੍ਰੀ ਰਾਮਾਇਣ ਦੇ ਕਾਰਨ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਸਿੱਧੀ ਸਦਾ ਲਈ ਅਮਰ ਹੋ ਗਈ ਹੈ,  ਇਸ ਲਈ ਹਰ ਸਨਾਤਨੀ ਭਗਵਾਨ ਵਾਲਮੀਕਿ ਜੀ ਦਾ ਤਹਿ ਦਿਲੋਂ ਧੰਨਵਾਦੀ ਹੈ।

 ਇਸ ਪ੍ਰੋਗਰਾਮ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ, ਸ਼੍ਰੀ ਰਾਜਵੀਰ ਵਰਮਾ ਉਪ ਪ੍ਰਧਾਨ ਉੱਤਰੀ ਭਾਰਤ, ਸ਼੍ਰੀ ਅਮਿਤ ਸ਼ਰਮਾ ਸੀਨੀਅਰ ਆਗੂ ਸ਼ਿਵ ਸੈਨਾ ਹਿੰਦੁਸਤਾਨ, ਸ਼੍ਰੀ ਸ਼ਮਾ ਕਾਂਤ ਪਾਂਡੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸ਼੍ਰੀ ਰਵਿੰਦਰ ਸ. ਸਿੰਗਲਾ ਚੇਅਰਮੈਨ ਪੰਜਾਬ, ਸ਼੍ਰੀ ਸੁਤੰਤਰ ਰਾਜ ਪਾਸੀ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ, ਸ਼੍ਰੀ ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ ਆਦਿ ਸੀਨੀਅਰ ਆਗੂ ਹਾਜ਼ਰ ਸਨ। 

   ਜ਼ਿਕਰਯੋਗ ਹੈ ਕਿ ਸ਼੍ਰੀ ਪਵਨ ਗੁਪਤਾ ਜੀ ਨੇ ਸਨੌਰ ਇਲਾਕੇ ਵਿਖੇ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦਾ ਉਦਘਾਟਨ ਵੀ ਕੀਤਾ ਅਤੇ ਇਸ ਦੀ ਪੂਜਾ ਵਿੱਚ ਵੀ ਮੁੱਖ ਤੌਰ ‘ਤੇ ਸ਼ਾਮਲ ਹੋਏ।  ਇੱਥੇ ਸ਼੍ਰੀ ਹਰਜੀਤ ਸਿੰਘ ਟੌਂਕ ਅਤੇ ਉਨ੍ਹਾਂ ਦੀ ਕਮੇਟੀ ਵੱਲੋਂ ਸ਼੍ਰੀ ਪਵਨ ਗੁਪਤਾ ਨੂੰ ਸਨੌਰ ਵਿਖੇ ਵਿਸ਼ੇਸ਼ ਤੌਰ ‘ਤੇ ਬੁਲਾਇਆ ਗਿਆ ਅਤੇ ਫੁੱਲਾਂ ਦੀ ਮਾਲਾ ਪਾ ਕੇ ਸਨਮਾਨਿਤ ਕੀਤਾ ਗਿਆ।

Newsline Express

Related Articles

Leave a Comment