????सभी पत्रकार सदस्यों ने प्रसन्नता व्यक्त की
पटियाला, 15 फरवरी – न्यूज़लाईन एक्स्प्रेस –
पटियाला इलेक्ट्रॉनिक मीडिया क्लब और इलेक्ट्रॉनिक मीडिया वेलफेयर क्लब की कौर कमेटियों की मीटिंग पटियाला के शेरांवाला गेट में सम्मान और प्यार भरे माहौल में हुई। इस बीच दोनों क्लबों के करीब 60 पत्रकार सदस्यों का एक समूह बनाया गया।
इस अवसर पर 7 सदस्यीय कमेटी का गठन किया गया जो आज के बाद भविष्य में सभी महत्वपूर्ण कार्यों एवं कार्यक्रमों के संबंध में निर्णय लेने के लिए अधिकृत होगी. इस कोर कमेटी में सर्वश्री अशोक वर्मा, अनुराग शर्मा, मनोज शर्मा, जसबीर सिंह जस्सी, चरनजीत सिंह कोहली, इंद्रजीत सिंह बख्शी, जसबीर सिंह सुखीजा और बलिंदर बिन्नी आधिकारिक सदस्य होंगे। बैठक में यह भी तय किया गया कि अगले चुनाव तक सभी तरह के फैसले यही कोर कमेटी लेगी।
इस बैठक में लिए गए निर्णय का समूह पत्रकारों ने स्वागत करते हुए खुशी जा इज़हार किया और आशा व्यक्त की कि समूह पत्रकारों के एक मंच पर आने से प्रशासन और सरकार के साथ-साथ जनता को भी लाभ होगा।
???? ਪਟਿਆਲਾ ਦੇ ਦੋਵੇਂ ਇਲੈਕਟ੍ਰੋਨਿਕ ਮੀਡੀਆ ਕਲੱਬ ਹੋਏ ਇੱਕਠੇ ; 7 ਮੈਂਬਰੀ ਕਮੇਟੀ ਦਾ ਕੀਤਾ ਗਠਨ
???? ਸਮੂਹ ਪੱਤਰਕਾਰ ਮੈਂਬਰਾਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਪਟਿਆਲਾ, 15 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਇਲੈਕਟ੍ਰੋਨਿਕ ਮੀਡੀਆ ਕਲੱਬ ਅਤੇ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੀਆਂ ਕੌਰ ਕਮੇਟੀਆਂ ਦੀ ਮੀਟਿੰਗ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਬਹੁਤ ਹੀ ਸਤਿਕਾਰ ਤੇ ਪ੍ਰੇਮ ਭਰੇ ਮਾਹੌਲ ਵਿੱਚ ਸੰਪੰਨ ਹੋਈ। ਇਸ ਦੌਰਾਨ ਦੋਵੇਂ ਕਲੱਬਾਂ ਦੇ ਲਗਭਗ 60 ਪੱਤਰਕਾਰ ਮੈਂਬਰਾਂ ਦਾ ਇੱਕ ਗਰੁੱਪ ਬਣਾਇਆ ਗਿਆ। ਇਸ ਮੌਕੇ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋਕਿ ਅੱਜ ਤੋਂ ਬਾਅਦ ਭਵਿੱਖ ਵਿਚ ਹਰ ਜ਼ਰੂਰੀ ਕੰਮਕਾਰ ਤੇ ਪ੍ਰੋਗਰਾਮਾਂ ਸੰਬੰਧੀ ਫੈਸਲੇ ਲੈਣ ਲਈ ਅਧਿਕਾਰਤ ਹੋਵੇਗਾ। ਇਸ ਕੋਰ ਕਮੇਟੀ ਵਿੱਚ ਸਰਵਸ੍ਰੀ ਅਸ਼ੋਕ ਵਰਮਾ, ਅਨੁਰਾਗ ਸ਼ਰਮਾ, ਮਨੋਜ ਸ਼ਰਮਾ, ਜਸਬੀਰ ਸਿੰਘ ਜੱਸੀ, ਚਰਨਜੀਤ ਸਿੰਘ ਕੋਹਲੀ, ਇੰਦਰਜੀਤ ਸਿੰਘ ਬਖਸ਼ੀ, ਜਸਬੀਰ ਸਿੰਘ ਸੁਖੀਜਾ ਅਤੇ ਬਲਿੰਦਰ ਬਿੰਨੀ ਅਧਿਕਾਰਤ ਮੈਂਬਰ ਹੋਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਅਗਾਮੀ ਚੋਣ ਤੱਕ ਇਹ ਕੋਰ ਕਮੇਟੀ ਹੀ ਹਰ ਤਰ੍ਹਾਂ ਦੇ ਫੈਸਲੇ ਲਵੇਗੀ।
ਇਸ ਮੀਟਿੰਗ ਵਿਚ ਲਏ ਗਏ ਫੈਸਲੇ ਦਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਵਾਗਤ ਕਰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਭ ਨੇ ਉਮੀਦ ਪ੍ਰਗਟਾਈ ਕਿ ਪੱਤਰਕਾਰਾਂ ਦੀ ਇਸ ਇਕਜੁਟਤਾ ਦਾ ਸਮੂਹ ਲੋਕਾਂ ਸਮੇਤ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਵੀ ਲਾਭ ਹੋਵੇਗਾ।
Newsline Express