newslineexpres

Home Chandigarh ????ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ; ਮੰਗਣੀ ਪਈ ਮੁਆਫ਼ੀ!

????ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ; ਮੰਗਣੀ ਪਈ ਮੁਆਫ਼ੀ!

by Newslineexpres@1

ਚੰਡੀਗੜ੍ਹ, 19 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪੱਗ ‘ਤੇ ਟੋਪੀ ਪਾ ਕੇ ਵਿਵਾਦਾਂ ‘ਚ ਘਿਰ ਗਏ ਹਨ। ਚਰਨਜੀਤ ਸਿੰਘ ਚੰਨੀ ਜਦੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਸਨ ਤਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਉਨ੍ਹਾਂ ਨੂੰ ਸ਼ਾਲ ਅਤੇ ਟੋਪੀ ਭੇਂਟ ਕੀਤੀ। ਇਹ ਟੋਪੀ ਉਨ੍ਹਾਂ ਦੀ ਪੱਗ ਦੇ ਉੱਪਰ ਪਾਈ ਸੀ। ਇਹ ਵਿਵਾਦ ਦਾ ਵਿਸ਼ਾ ਬਣ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਚੰਨੀ ਨੂੰ ਮੁਆਫੀ ਮੰਗਣੀ ਪਈ।

ਸਿੱਖ ਜਥੇਬੰਦੀਆਂ ਨੇ ਦਸਤਾਰ ਉੱਤੇ ਟੋਪੀ ਰੱਖਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਸ ਮਾਮਲੇ ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਇਸ ਸਬੰਧੀ ਮੁਆਫ਼ੀ ਮੰਗੀ ਅਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਲਿਖਤੀ ਮੁਆਫ਼ੀਨਾਮਾ ਵੀ ਭੇਜਣਗੇ।

Related Articles

Leave a Comment