newslineexpres

Home Chandigarh 51ਵੇਂ ਰੋਜ਼ ਫੈਸਟੀਵਲ ਦਾ ਆਖ਼ਰੀ ਦਿਨ ਅੱਜ; ਫੁੱਲਾਂ ਨੂੰ ਦੂਰੋਂ-ਦੂਰੋਂ ਦੇਖਣ ਲਈ ਪਹੁੰਚ ਰਹੇ ਲੋਕ

51ਵੇਂ ਰੋਜ਼ ਫੈਸਟੀਵਲ ਦਾ ਆਖ਼ਰੀ ਦਿਨ ਅੱਜ; ਫੁੱਲਾਂ ਨੂੰ ਦੂਰੋਂ-ਦੂਰੋਂ ਦੇਖਣ ਲਈ ਪਹੁੰਚ ਰਹੇ ਲੋਕ

by Newslineexpres@1

ਚੰਡੀਗੜ੍ਹ, 19 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਚੰਡੀਗੜ੍ਹ ਵਿੱਚ ਰੋਜ਼ ਫੈਸਟੀਫਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। 3 ਦਿਨ ਚੱਲਣ ਵਾਲੇ ਇਸ ਰੋਜ਼ ਫੈਸਟੀਵਲ ਦਾ ਉਦਘਾਟਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ 17 ਫ਼ਰਵਰੀ ਨੂੰ ਕੀਤਾ ਸੀ। ਕੋਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਅਤੇ ਹੁਣ ਤੱਕ ਦਾ 51ਵਾਂ ਰੋਜ਼ ਫੈਸਟੀਵਲ ਹੈ। ਭਾਂਤ-ਭਾਂਤ ਦੇ ਫੁੱਲਾਂ ਨਾਲ ਮਹਿਕਣ ਵਾਲੇ ਇਸ ਫੈਸਟੀਵਲ ਵਿੱਚ ਲੋਕਾਂ ਦੀ ਭੀੜ ਆਪ-ਮੁਹਾਰੇ ਹੀ ਪੁੱਜਦੀ ਨਜ਼ਰ ਆ ਰਹੀ ਹੈ।

ਇਸ ਰੋਜ਼ ਫੈਸਟੀਵਲ ਵਿੱਚ 831 ਵੱਖ-ਵੱਖ ਕਿਸਮਾਂ ਦੇ ਫੁੱਲ ਦੇਖਣ ਨੂੰ ਮਿਲਣਗੇ, ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਫੂਡ ਕੋਰਟ ਬਣਾਏ ਗਏ ਹਨ। ਲੋਕ ਦੂਰੋੋਂ-ਦੂਰੋਂ ਫੁੱਲਾਂ ਦੀਆਂ ਵੰਨਗੀਆਂ ਵੇਖਣ ਅਤੇ ਉਨ੍ਹਾਂ ਦੀ ਖੁਸ਼ਬੂ ਅਤੇ ਸੁਹੱਪਣ ਦਾ ਅਹਿਸਾਸ ਕਰਨ ਲਈ ਪੁੱਜੇ ਰਹੇ ਹਨ। ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਵੀ ਇਸ ਰੋਜ਼ ਫੈਸਟੀਵਲ ਲਈ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਵਾਰ ਮੇਲੇ ਦੌਰਾਨ ਲੇਜ਼ਰ ਸ਼ੋਅ ਖਿੱਚ ਦਾ ਕੇਂਦਰ ਹੈ। ਇਸ ਤੋਂ ਇਲਾਵਾ ਰੋਜ਼ ਗਾਰਡਨ ਤੇ ਨਾਲ ਲੱਗਦੀ ਲਈਅਰ ਵੈਲੀ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਖ-ਵੱਖ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ।

Related Articles

Leave a Comment