???? ਵਿਜੇ ਕਪੂਰ ਵਲੋਂ ਸ਼ੇਰ-ਏ-ਹਿੰਦ ਸਵਰਗੀ ਪਵਨ ਕੁਮਾਰ ਸ਼ਰਮਾ ਦੇ ਭਰਾ ਸੰਤੋਸ਼ ਸ਼ਰਮਾ ਨੂੰ ਸ਼ਰਧਾਂਜਲੀ
???? ਸੰਤੋਸ਼ ਸ਼ਰਮਾ ਦੇ ਦੇਹਾਂਤ ਨਾਲ ਹਿੰਦੂ ਧਰਮ ਨੂੰ ਹੋਇਆ ਕਦੀ ਨਾ ਪੂਰਾ ਹੋਣ ਵਾਲਾ ਘਾਟਾ : ਵਿਜੇ ਕਪੂਰ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ‘ਚ ਅੱਤਵਾਦ ਦੇ ਦੌਰ ‘ਚ ਹਿੰਦੂਤਵ ਦੀ ਜੋਤ ਜਗਾਉਣ ਵਾਲੇ ਸ਼ੇਰ-ਏ-ਹਿੰਦ ਪਵਨ ਕੁਮਾਰ ਸ਼ਰਮਾ ਦੇ ਭਰਾ ਅਤੇ ਹਿੰਦੂ ਨੇਤਾ ਸੰਤੋਸ਼ ਸ਼ਰਮਾ ਦਾ ਪਟਿਆਲਾ ‘ਚ ਦਿਹਾਂਤ ਹੋ ਗਿਆ।
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਸਵਰਗੀ ਸੰਤੋਸ਼ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤੋਸ਼ ਸ਼ਰਮਾ ਨੇ ਹਿੰਦੂ ਧਰਮ ਦੇ ਲਈ ਅੱਤਵਾਦ ਵਿਰੁੱਧ ਲੰਬੀ ਲੜਾਈ ਲੜੀ ਅਤੇ ਸੰਤੋਸ਼ ਸ਼ਰਮਾ ਨੇ ਆਪਣੇ ਭਰਾ ਸਵਰਗੀ ਸ਼ੇਰ-ਏ-ਹਿੰਦ ਪਵਨ ਕੁਮਾਰ ਸ਼ਰਮਾ ਦਾ ਹਰ ਪਲ ਸਮਰਥਨ ਕੀਤਾ। ਉਨ੍ਹਾਂ ਨੇ ਹਿੰਦੂ ਸੁਰੱਖਿਆ ਸਮਿਤੀ, ਸ਼ਿਵ ਸ਼ਕਤੀ ਸੇਵਾ ਦਲ, ਸ਼੍ਰੀ ਕਲਿਆਣੀ ਮਾਤਾ ਗਊਸ਼ਾਲਾ ਚੈਰੀਟੇਬਲ ਟਰੱਸਟ ਦੇ ਨਿਰਮਾਣ ਵਿੱਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਚਲੇ ਜਾਣਾ ਹਿੰਦੂ ਧਰਮ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਮੇਸ਼ਾ ਸਾਨੂੰ ਯਾਦ ਰਹਿਣਗੇ।
*Newsline Express*