newslineexpres

Home Himachal ਜ਼ਮੀਨ ਖਿਸਕਣ ਨਾਲ ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ਹਵਾ ‘ਚ ਲਟਕਿਆ

ਜ਼ਮੀਨ ਖਿਸਕਣ ਨਾਲ ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ਹਵਾ ‘ਚ ਲਟਕਿਆ

by Newslineexpres@1

ਸ਼ਿਮਲਾ, 15 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – 14 ਅਗਸਤ ਨੂੰ ਸ਼ਿਮਲਾ ਦੇ ਸਮਰਹਿਲ ਵਿੱਚ ਸਥਿਤ ਸ਼ਿਵ ਮੰਦਰ ਵਿੱਚ ਢਿੱਗਾਂ ਡਿੱਗਣ ਡਿੱਗੀਆਂ। ਜਿਸ ਦੀ ਲਪੇਟ ਵਿੱਚ 120 ਸਾਲ ਪੁਰਾਣਾ ਇਤਿਹਾਸਕ ਕਾਲਕਾ-ਸ਼ਿਮਲਾ ਰੇਲਵੇ ਮਾਰਗ ਵੀ ਆ ਗਿਆ। ਇੱਥੇ ਇਸ ਰੇਲਵੇ ਲਾਈਨ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਹੈ। ਜਿਸ ਕਾਰਨ ਰੇਲਵੇ ਟਰੈਕ ਹਵਾ ਵਿੱਚ ਲਟਕ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਾਲਕਾ-ਸ਼ਿਮਲਾ ਟ੍ਰੈਕ ਨੂੰ ਇੰਨਾ ਵੱਡਾ ਨੁਕਸਾਨ ਹੋਇਆ ਹੈ। ਇਸ ਕਾਰਨ ਕਾਲਕਾ-ਸ਼ਿਮਲਾ ਰੇਲਵੇ ਮਾਰਗ ‘ਤੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ। ਇਸ ਰੇਲਵੇ ਲਾਈਨ ਦੀ ਮੁਰੰਮਤ ਵਿੱਚ ਲੰਮਾ ਸਮਾਂ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਇੱਥੇ ਜ਼ਮੀਨ ਦਾ ਵੱਡਾ ਹਿੱਸਾ ਖਰਾਬ ਅਤੇ ਬਰਬਾਦ ਹੋ ਚੁੱਕਾ ਹੈ।

Related Articles

Leave a Comment