????ਕਰਾਫ਼ਟ ਮੇਲਾ-ਰੰਗਲਾ ਪੰਜਾਬ ਦੇ ਦੂਜੇ ਦਿਨ ਦਰਸ਼ਕਾਂ ਦੀ ਆਮਦ ਦੇ ਟੁੱਟੇ ਪਿਛਲੇ ਰਿਕਾਰਡ
????ਮੁੱਖ ਮੰਤਰੀ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਵਿਧਾਇਕ ਅਜੀਤਪਾਲ ਕੋਹਲੀ, ਨੀਨਾ ਮਿੱਤਲ ਤੇ ਦੇਵ ਮਾਨ ਨੇ ਸਟਾਰ ਨਾਈਟ ਦਾ ਮਾਣਿਆ ਆਨੰਦ
ਪਟਿਆਲਾ, 26 ਫਰਵਰੀ: ਨਿਊਜ਼ਲਾਈਨ ਐਕਸਪ੍ਰੈਸ –
ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਇੱਥੇ ਸ਼ੀਸ਼ ਮਹਿਲ ਵਿਖੇ ਕਰਵਾਏ ਜਾ ਰਹੇ ਕਰਾਫ਼ਟ ਮੇਲਾ-ਰੰਗਲਾ ਪੰਜਾਬ 2023 ਦੇ ਦੂਜੇ ਦਿਨ ਅੱਜ ਦਰਸ਼ਕਾਂ ਦੀ ਆਮਦ ਦੇ ਪਿਛਲੇ ਸਾਰੇ ਰਿਕਾਰਡ ਟੁੱਟੇ। ਪੰਜਾਬੀ ਦੇ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਦੀ ਪੇਸ਼ਕਾਰੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ ਤੇ ਗੁਰਦੇਵ ਸਿੰਘ ਦੇਵ ਮਾਨ ਸਮੇਤ ਵਿਧਾਇਕ ਕੁਲਵੰਤ ਸਿੰਘ ਦੇ ਪਤਨੀ ਸੁਖਵੰਤ ਕੌਰ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਤੇ ਆਪ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਸਮੇਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਹੋਰ ਸ਼ਖ਼ਸੀਅਤਾਂ ਪੁੱਜੀਆਂ।
ਡਾ. ਗੁਰਪ੍ਰੀਤ ਕੌਰ ਸਮੇਤ ਸਾਰੇ ਮਹਿਮਾਨਾਂ ਨੇ ਪਟਿਆਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਇੱਕ ਅਮਿਟ ਯਾਦਗਾਰ ਬਣੇਗਾ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਾਰਨ ਦਰਸ਼ਕਾਂ ਦੀ ਆਮਦ ਅੱਜ ਸਵੇਰ ਤੋਂ ਹੀ ਸ਼ੀਸ਼ ਮਹਿਲ ਵਿਖੇ ਭਰਵੀਂ ਰਹੀ ਪਰੰਤੂ ਸ਼ਾਮ ਸਮੇਂ ਕਰਾਫ਼ਟ ਮੇਲੇ ਦਾ ਆਨੰਦ ਮਾਣਨ ਪੁੱਜੇ ਪਟਿਆਲਵੀਆਂ ਸਮੇਤ ਦੂਜੇ ਸ਼ਹਿਰਾਂ ਤੋਂ ਪੁੱਜੇ ਦਰਸ਼ਕਾਂ ਦੀ ਭਰਵੀਂ ਆਮਦ ਨੇ ਰਿਕਾਰਡ ਤੋੜ ਦਿੱਤੇ। ਗਾਇਕ ਅੰਮ੍ਰਿਤ ਮਾਨ ਨੇ ਮਾਤਾ-ਪਿਤਾ ਦਾ ਸਤਿਕਾਰ ਕਰਨ ਵਾਲੇ ਗੀਤ ਸਮੇਤ ਆਪਣੇ ਹੋਰ ਮਸ਼ਹੂਰ ਤੇ ਸੱਭਿਆਚਾਰਕ ਗੀਤ ਗਾ ਕੇ ਦਰਸ਼ਕਾਂ ਦਾ ਖ਼ੂਬ ਮੰਨੋਰੰਜਨ ਕਰਦਿਆਂ ਤਾੜੀਆਂ ਬਟੋਰੀਆਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਰੰਗਲਾ ਪੰਜਾਬ ਸੰਕਲਪ ਹੇਠਾਂ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਕਰਵਾਏ ਜਾ ਰਹੇ ਕਰਾਫ਼ਟ ਮੇਲਾ ਰੰਗਲਾ ਪੰਜਾਬ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਜਰਨੈਲ ਸਿੰਘ ਮੰਨੂ, ਵੀਰਪਾਲ ਕੌਰ ਚਹਿਲ, ਅਮਰੀਕ ਸਿੰਘ ਬੰਗੜ, ਪ੍ਰਿੰਸੀਪਲ ਜੇ.ਪੀ. ਸਿੰਘ, ਐਸ.ਐਸ.ਪੀ. ਵਰੁਣ ਸ਼ਰਮਾ, ਏ.ਡੀ.ਸੀ. ਤੇ ਨੋਡਲ ਅਫ਼ਸਰ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਸਹਾਇਕ ਕਮਿਸ਼ਨਰ ਕਿਰਪਾਲਵੀਰ ਸਿੰਘ ਵੱਡੀ ਗਿਣਤੀ ਦਰਸ਼ਕ ਅਤੇ ਹੋਰ ਪਤਵੰਤੇ ਮੌਜੂਦ ਸਨ।