???? ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ 15ਵਾਂ ਸਲਾਨਾ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਸਮਾਗਮ ਅੱਜ
???? ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਵਲੋਂ ਸ਼ਰਧਾਲੂਆਂ ਨੂੰ ਖੁੱਲ੍ਹਾ ਸੱਦਾ
???? ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ ਸਮਾਗਮ
???? ਦੇਸ਼ ਭਰ ਤੋਂ ਆਏ ਪ੍ਰਸਿੱਧ ਸੰਤ ਮਹਾਮੰਡਲੇਸ਼ਵਰ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਗੁਣਗਾਨ ਕਰਨਗੇ
???? ਉੱਚ ਅਧਿਕਾਰੀ ਤੇ ਸਿਆਸੀ ਸ਼ਖ਼ਸੀਅਤਾਂ ਵੀ ਹੋਣਗੀਆਂ ਸਮਾਗਮ ਵਿਚ ਸ਼ਾਮਲ
ਪਟਿਆਲਾ, 28 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਵੱਲੋਂ ਅੱਜ, 28 ਫਰਵਰੀ ਨੂੰ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ 15ਵਾਂ ਸਲਾਨਾ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਸਮਾਗਮ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਦੇਸ਼ ਭਰ ਤੋਂ ਆਏ ਪ੍ਰਸਿੱਧ ਸੰਤ ਮਹਾਮੰਡਲੇਸ਼ਵਰ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਗੁਣਗਾਨ ਕਰਨਗੇ।
ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸਮੂਹ ਸੇਵਾਦਾਰਾਂ ਨੇ ਆਪਣੇ ਪੰਜਾਬ ਚੇਅਰਮੈਨ ਜਗਦੀਸ਼ ਰਾਇਕਾ ਦੀ ਅਗਵਾਈ ਹੇਠ ਇਸ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਨਾਲ ਕੀਤੀਆਂ ਹਨ।
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਵਲੋਂ ਇਸ ਸਮਾਗਮ ਵਿਚ ਪਹੁੰਚ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦਾ ਅਸ਼ੀਰਵਾਦ ਲੈਣ ਲਈ ਸ਼ਰਧਾਲੂਆਂ ਨੂੰ ਖੁੱਲ੍ਹਾ ਸੱਦਾ ਦਿੱਤਾ
ਗਿਆ ਹੈ। ਪਵਨ ਗੁਪਤਾ ਵਲੋਂ ਇਸ ਸਮਾਗਮ ਲਈ ਆਮ ਲੋਕਾਂ ਸਮੇਤ ਪੰਜਾਬ ਦੇ ਸਿਹਤ ਮੰਤਰੀ ਡਾ: ਬਲਵੀਰ ਸਿੰਘ, ਪੰਜਾਬ ਦੇ ਕਈ ਉੱਘੇ ਧਾਰਮਿਕ, ਸਮਾਜਿਕ, ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ। ਪਟਿਆਲਾ ਦੇ ਹਰਮਨ ਪਿਆਰੇ ਵਿਧਾਇਕ ਸਰਦਾਰ ਅਜੀਤਪਾਲ ਸਿੰਘ ਕੋਹਲੀ, ਸਰਦਾਰ ਰਣਜੋਧ ਸਿੰਘ ਹਡਾਣਾ, ਨਵ-ਨਿਯੁਕਤ ਚੇਅਰਮੈਨ ਪੀ.ਆਰ.ਟੀ.ਸੀ ਪੰਜਾਬ ਅਤੇ ਸ੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ., ਆਈ.ਜੀ. ਰੇਂਜ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਸ੍ਰੀ ਵਰੁਣ ਸ਼ਰਮਾ ਐਸ.ਐਸ.ਪੀ ਪਟਿਆਲਾ ਨੂੰ ਵੀ ਵਿਸ਼ੇਸ਼ ਤੌਰ ਉੱਤੇ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਸੱਦੇ ਮੌਕੇ ਸ੍ਰੀ ਰਾਜਿੰਦਰ ਪਾਲ ਆਨੰਦ ਰਿਟਾਇਰਡ ਡੀ.ਐਸ.ਪੀ ਪੰਜਾਬ ਪੁਲਿਸ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਸ੍ਰੀ ਪਵਨ ਜੀਤ ਸ਼ਰਮਾ ਸਕੱਤਰ ਧਰਮ ਪ੍ਰਚਾਰ ਸ੍ਰੀ ਰਾਮ ਹਨੂੰਮਾਨ ਸੇਵਾ ਦਲ ਵੀ ਹਾਜ਼ਰ ਸਨ।
ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਰਾਸ਼ਟਰੀ ਚੇਅਰਮੈਨ ਸ਼੍ਰੀ ਪਵਨ ਗੁਪਤਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਸਮੂਹ ਸਨਾਤਨ ਧਰਮ ਪ੍ਰੇਮੀਆਂ ਅਤੇ ਸਨਾਤਨ ਧਰਮ ਦੀਆਂ ਸਮੂਹ ਸੰਸਥਾਵਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਜੀ 15ਵੇਂ ਸਲਾਨਾ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸਮੂਹ ਸ਼ਰਧਾਲੁਆਂ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਕਾਲੀ ਮੰਦਿਰ ਵਿੱਚ ਧਾਰਮਿਕ ਸਮਾਗਮ ਸ੍ਰੀ ਹਨੂੰਮਾਨ ਚਾਲੀਸਾ ਜੀ ਦੇ ਪਾਠ ਦੀ ਰਸਮ ਵਿੱਚ ਭਾਗ ਲਓ ਅਤੇ ਦੇਸ਼-ਭਰ ਤੋਂ ਆਏ ਸਾਧੂਆਂ-ਮਹਾਂਪੁਰਖਾਂ ਜੀ ਦੀਆਂ ਆਵਾਜ਼ਾਂ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਮਹਿਮਾ ਸੁਣੋ ਅਤੇ ਆਪਣਾ ਜੀਵਨ ਅਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਖੁਸ਼ਹਾਲ ਬਣਾਓ।
ਇਸ ਸਮਾਗਮ ਵਿੱਚ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਜੀ ਦੇ ਸੰਤ ਵੀ ਵਿਸ਼ੇਸ਼ ਤੌਰ ‘ਤੇ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਅੱਜ 28 ਫਰਵਰੀ ਦੇ ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਵੇਰੇ 7:00 ਵਜੇ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਵਿਦਵਾਨ ਪੰਡਿਤਾਂ ਵੱਲੋਂ ਹਵਨ ਯੱਗ ਕਰਕੇ ਕੀਤੀ ਜਾਵੇਗੀ। ਹਵਨ ਯੱਗ ਪ੍ਰਸਿੱਧ ਪੰਡਿਤ ਸ਼ਿਵ ਭਾਰਦਵਾਜ ਅਤੇ ਪੰਡਿਤ ਬਦਰੀ ਪ੍ਰਸਾਦ ਜੀ ਅਤੇ ਉਨ੍ਹਾਂ ਦੇ ਵਿਦਵਾਨ ਪੰਡਤਾਂ ਦੇ ਸਮੂਹ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ। ਸ਼੍ਰੀ ਹਨੂੰਮਾਨ ਜੀ ਦੀ ਕਿਰਪਾ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਤੁਸੀਂ ਆਪਣੇ ਪਰਿਵਾਰ ਸਮੇਤ ਇਸ ਹਵਨ ਯੱਗ ਵਿੱਚ ਸ਼ਾਮਲ ਹੋਵੋ।
Newsline Express