newslineexpres

Breaking News
Home ਪੰਜਾਬ ???? ਸੁਰੱਖਿਆ ਦਾ ਹਵਾਲਾ ਦੇ ਕੇ ਸੁਪ੍ਰੀਮ ਕੋਰਟ ਵੱਲੋਂ ਰਾਜੋਆਣਾ ਦੀ ਅਪੀਲ ਨਕਾਰਨਾ ਨਿਰਾਸ਼ਾਜਨਕ : ਟੌਹੜਾ

???? ਸੁਰੱਖਿਆ ਦਾ ਹਵਾਲਾ ਦੇ ਕੇ ਸੁਪ੍ਰੀਮ ਕੋਰਟ ਵੱਲੋਂ ਰਾਜੋਆਣਾ ਦੀ ਅਪੀਲ ਨਕਾਰਨਾ ਨਿਰਾਸ਼ਾਜਨਕ : ਟੌਹੜਾ

by Newslineexpres@1

???? ਸੁਰੱਖਿਆ ਦਾ ਹਵਾਲਾ ਦੇ ਕੇ ਸੁਪ੍ਰੀਮ ਕੋਰਟ ਵੱਲੋਂ ਰਾਜੋਆਣਾ ਦੀ ਅਪੀਲ ਨਕਾਰਨਾ ਨਿਰਾਸ਼ਾਜਨਕ : ਟੌਹੜਾ

ਪਟਿਆਲਾ, 4 ਮਾਰਚ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੁਪਰੀਮ ਕੋਰਟ ਦੇ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਨੂੰ ਇਹ ਕਹਿ ਕੇ ਨਕਾਰਨਾ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ, ਬਹੁਤ ਨਿਰਾਸ਼ਾਜਨਕ ਫੈਸਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਰਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਇਸ ਨਾਲ ਹਰ ਉਹ ਇਨਸਾਨ, ਜਿਹੜਾ ਸਿੱਖੀ ਪ੍ਰਤੀ ਹਮਦਰਦੀ ਰੱਖਦਾ ਹੈ, ਦਾ ਦਿਲ ਦੁਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਇਨਸਾਨ ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਉਮਰ ਕੈਦ ਕਰ ਦਿੱਤੀ ਹੋਵੇ, ਉਸਦਾ ਪੈਰੋਲ ਲੈਣ ਦਾ ਹੱਕ ਬਣਦਾ ਹੈ ਤੇ ਜਿਹੜਾ ਬੰਦਾ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਰਹਿ ਰਿਹਾ ਹੋਵੇ, ਉਸ ਤੋਂ ਰਾਸ਼ਟਰ ਨੂੰ ਕੀ ਖਤਰਾ ਹੋ ਸਕਦਾ ਹੈ, ਜਿਹੜੇ ਗੁੰਡਿਆਂ ਜਾਂ ਗੈਂਗਸਟਰਾਂ ਤੋਂ ਆਮ ਲੋਕਾਂ ਨੂੰ ਖਤਰਾ ਹੈ ਉਹ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੰਘਾਂ ਤੋਂ ਰਾਸ਼ਟਰੀ ਖਤਰਾ ਦੱਸਣਾ ਗਲਤ ਹੈ। ਟੌਹੜਾ ਨੇ ਕਿਹਾ ਕਿ ਮੈਂ ਆਪਣੇ ਵੱਲੋਂ ਇਸ ਫੈਸਲੇ ਦੀ ਨਿਖੇਧੀ ਕਰਦਾ ਹਾਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਮਸਲੇ ‘ਤੇ ਸਾਥ ਦਿੱਤਾ ਜਾਵੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਸਿੱਖਾਂ ਪ੍ਰਤੀ ਨਰਮ ਰਵਈਆ ਅਖ਼ਤਿਆਰ ਕਰਨ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹੋ ਜਿਹੇ ਫੈਸਲੇ ਨਾਲ ਸਿੱਖਾਂ ਵਿਚ ਬੇਗਾਨਗੀ ਦਾ ਅਹਿਸਾਸ ਹੋਇਆ ਹੈ ਜਿਸ ਨੂੰ ਦੂਰ ਕਰਨ ਦੀ ਲੋੜ ਹੈ। ਸਰਕਾਰ ਨੂੰ ਵੀ ਘੱਟ ਗਿਣਤੀ ਸਿੱਖਾਂ ਪ੍ਰਤੀ ਆਪਣਾ ਰਵਈਆ ਨਰਮ ਤੇ ਪਿਆਰ ਭਰਿਆ ਰੱਖਣਾ ਚਾਹੀਦਾ ਹੈ।
Newsline Express

Related Articles

Leave a Comment